ਨੌਜਵਾਨ ਨੇ 4 ਸਾਲਾ ਬੱਚੀ ਦਾ ਕਤਲ ਕਰਕੇ ਬੈੱਡ ਵਿੱਚ ਰੱਖੀ ਲਾਸ਼

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਡਾਬਾ ਇਲਾਕੇ ਵਿਚ ਚਾਰ ਸਾਲਾ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਬੱਚੀ ਸ਼ਾਮ ਤੋਂ ਹੀ ਲਾਪਤਾ ਸੀ, ਤੇ ਉਸਦੇ ਪੋਰਿਵਾਰਕ ਮੈਂਬਰ ਉਸਦੀ ਭਾਲ ਕਰ ਰਹੇ ਸਨ, ਪਰ ਬੱਚੀ ਦਾ ਕੁੱਝ ਪਤਾ ਨਾ ਲੱਗਾ।

Advertisements

ਜਦੋ ਪਰਿਵਾਰਕ ਮੈਬਰਾਂ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਹਨਾਂ ਦੇ ਇਲਾਕੇ ਵਿੱਚ ਰਹਿਣ ਵਾਲਾ ਸੋਨੂੰ ਲੜਕੀ ਨੂੰ ਬਹਾਨੇ ਨਾਲ ਕਮਰੇ ਵਿੱਚ ਲੈ ਗਿਆ ਸੀ।ਜਦੋਂ ਪੁਲਿਸ ਵੱਲੋਂ ਨੌਜਵਾਨ ਦੇ ਕਮਰੇ ਦੀ ਤਲਾਸ਼ੀ ਕੀਤੀ ਗਈ ਤਾਂ ਬੱਚੀ ਦੀ ਲਾਸ਼ ਉਸਦੇ ਬੈੱਡ ਵਿੱਚੋਂ ਮਿਲੀ, ਤੇ ਮੌਕੇ ਤੇ ਸੋਨੂੰ ਵੀ ਫਰਾਰ ਹੈ।

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ ਕਰਕੇ ਉਸਦਾ ਕਤਲ ਕੀਤਾ ਗਿਆ, ਜਾ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here