Tuesday, October 27, 2026
Home National ਸ਼ਿਮਲਾ ‘ਚ ਲੱਗੀ ਭਿਆਨਕ ਅੱਗ, 81 ਕਮਰੇ ਹੋਏ ਸੜ ਕੇ ਸੁਆਹ

ਸ਼ਿਮਲਾ ‘ਚ ਲੱਗੀ ਭਿਆਨਕ ਅੱਗ, 81 ਕਮਰੇ ਹੋਏ ਸੜ ਕੇ ਸੁਆਹ

ਸ਼ਿਮਲਾ (ਦ ਸਟੈਲਰ ਨਿਊਜ਼), ਪਲਕ।  ਸ਼ਿਮਲਾ ਦੇ ਪਿੰਡ ਜੁੱਬਲ ਵਿੱਚ ਬੀਤੀ ਰਾਤ ਕਈ ਘਰਾਂ ਵਿੱਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਵਿੱਚ 9 ਪਰਿਵਾਰਾਂ ਦੇ ਕਰੀਬ 81 ਕਮਰੇ ਸੜ ਕੇ ਸੁਆਹ ਹੋ ਗਏ। ਪਿੰਡ ਜੱਬਲ ਵਿੱਚ ਅੱਗ ਲੱਗਣ ਦੀ ਇਹ ਘਟਨਾ ਬੀਤੀ ਰਾਤ ਕਰੀਬ 1.15 ਵਜੇ ਵਾਪਰੀ। ਕਾਫੀ ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

Advertisements

ਰੱਬ ਦਾ ਸ਼ੁਕਰ ਰਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਸਵੇਰੇ ਸੱਤ ਵਜੇ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆਂ। ਸਥਾਨਕ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਹੈ ਅਤੇ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਿੱਚ ਜੁੱਟੀ ਹੋਈ ਹੈ।

LEAVE A REPLY

Please enter your comment!
Please enter your name here