Friday, October 23, 2026
Home International ਰੇਲਗੱਡੀ ਪਟੜੀ ਤੋਂ ਉਤਰਨ ਕਾਰਨ ਲੱਗੀ ਅੱਗ, ਯਾਤਰੀ ਜ਼ਖ਼ਮੀ

ਰੇਲਗੱਡੀ ਪਟੜੀ ਤੋਂ ਉਤਰਨ ਕਾਰਨ ਲੱਗੀ ਅੱਗ, ਯਾਤਰੀ ਜ਼ਖ਼ਮੀ

ਅਮਰੀਕਾ (ਦ ਸਟੈਲਰ ਨਿਊਜ਼), ਪਲਕ। ਸੈਨ ਫਰਾਂਸਿਸਕੋ ਖਾੜੀ ਖੇਤਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਕਿ ਰੇਲਗੱਡੀ ਪਟੜੀ ਤੋਂ ਉਤਰ ਗਈ ਜਿਸ ਤੋਂ ਬਾਅਦ ਰੇਲਗੱਡੀ ਨੂੰ ਅੱਗ ਲੱਗ ਗਈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਏਜੰਸੀ ਦੇ ਬੁਲਾਰੇ ਜਿਮ ਐਲੀਸਨ ਨੇ ਦੱਸਿਆ ਕਿ ਬੇ ਏਰੀਆ ਰੈਪਿਡ ਟਰਾਂਜ਼ਿਟ ਰੇਲਗੱਡੀ ਓਰਿੰਡਾ ਤੋਂ ਲਾਫਾਇਏਟ ਲਈ ਰਵਾਨਾ ਹੋਈ ਸੀ ਅਤੇ ਰੇਲਗੱਡੀ ਦੀਆਂ ਅਗਲੇ ਦੋ ਡੱਬੇ ਪਟੜੀ ਤੋਂ ਉਤਰ ਗਏ ਜਿਸ ਤੋਂ ਬਾਅਦ ਡੱਬਿਆਂ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਰੇਲ ਡੱਬਿਆਂ ਵਿਚ ਲੱਗੀ ਅੱਗ ਨੂੰ ਬੁਝਾਇਆ ਗਿਆ। ਜ਼ਖ਼ਮੀਆਂ ਯਾਤਰੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Advertisements

LEAVE A REPLY

Please enter your comment!
Please enter your name here