
ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੋ ਦੇਸ਼ਾਂ ਦਾ ਦੌਰਾ ਪੂਰਾ ਕਰਨ ਤੋ ਬਾਅਦ ਗ੍ਰੀਸ ਤੋ ਸਿੱਧੇ ਕਰਨਾਟਕ ਦੇ ਬੈਂਗਲੁਰੂ ਜਾਣਗੇ ਕਿਉਕਿ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਟੀਮ ਦੇ ਵਿਗਿਆਨੀਆਂ ਨੂੰ ਮਿਲਣਗੇ ਅਤੇ ਵਧਾਈ ਦੇਣਗੇ। ਪੀਐਮ ਮੋਦੀ ਨੇ ਕਿਹਾ ਸੀ ਕਿ ਚੰਦਰਯਾਨ-3 ਦੀ ਸਫਲਤਾ ਤੇ ਉਹ ਖੁਦ ਮਿਲ ਕੇ ਵਧਾਈ ਦੇਣਗੇ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ਤੇ ਸਾਫਟ ਲੈਡਿੰਗ ਕੀਤੀ ਤਾਂ ਉਸ ਸਮੇ ਪ੍ਰਧਾਨ ਮੰਤਰੀ ਮੋਦੀ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਸਨ।
ਪੁਲਾੜ ਵਿੱਚ 40 ਦਿਨਾਂ ਦੀ ਯਾਤਰਾ ਤੋ ਬਾਅਦ, ਚੰਦਰਯਾਨ-3 ਲੈਡਰ ਵਿਕਰਮ ਭਾਰਤ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ ਤੇ ਉਤਰਨ ਵਾਲਾ ਪਹਿਲਾਂ ਦੇਸ਼ ਬਣ ਗਿਆ ਹੈ।












