ਅਸੀਂ ਬਹੁਤ ਹੀ ਭਾਗਸ਼ਾਲੀ ਹਾਂ ਜੋ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਦੇਖ ਰਹੇ ਹਾਂ: ਨਰੇਸ਼ ਪੰਡਿਤ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਕਈ ਸਦੀਆਂ ਬਾਅਦ ਇੱਕ ਅਜਿਹਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ ਜਿਸ ਦੇ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਿੰਦਗੀਆਂ ਖਪਾ  ਦਿੱਤੀਆਂ ਅਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਿਰਫ ਇਹ ਦਿਨ ਦੇਖਣ ਲਈ ਕਿ ਅਯੁੱਧਿਆ ਵਿੱਚ ਇੱਕ ਨਾ ਇੱਕ ਦਿਨ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਹੋਵੇਗੀ।ਅੱਜ ਦੀ ਪੀੜੀ ਬਹੁਤ ਹੀ ਭਾਗਸ਼ਾਲੀ ਹੈਜਿਸਨੂੰ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਦੇਖਣ ਦਾ ਸੋਭਾਗਯਾ ਮਿਲ ਰਿਹਾ ਹੈ।ਅੱਜ ਦੀ ਪੀੜੀ ਮਾਣ ਨਾਲ ਕਹਿ ਸਕਦੀ ਹੈ ਕਿ ਅਸੀਂ ਵਿਸ਼ਾਲ ਰਾਮ ਮੰਦਰ ਦੀ ਇਕ-ਇਕ ਇੱਟ ਨੂੰ ਲੱਗਦੇ ਹੋਏ ਦੇਖਿਆ ਹੈ।ਇਹ ਸਭ ਤੋਂ ਖੁਸ਼ਕਿਸਮਤ ਦੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਕਹਿ ਸਕਦੀ ਹੈ ਕਿ ਅਸੀਂ ਸਾਡੇ ਪਿਆਰੇ ਰਾਮ ਨੂੰ ਟੈਂਟ ਮੰਦਿਰ ਤੋਂ ਲੈ ਕੇ ਵਿਸ਼ਾਲ ਰਾਮ ਮੰਦਿਰ ਤੱਕ ਸਥਾਪਿਤ ਹੁੰਦੇ ਦੇਖਿਆ ਹੈ।ਇਹ ਦਿਨ ਦੇਖਣ ਲਈ ਨਾ ਜਾਣੇ ਕਿੰਨੀਆਂ ਪੀੜ੍ਹੀਆਂ ਨੇ ਸੰਘਰਸ਼ ਕੀਤਾ ਹੋਵੇਗਾ ਅਤੇ ਕਿੰਨੇ ਰਾਮ ਭਗਤਾਂ ਨੇ ਆਪਣਾ ਖੂਨ ਵਹਾਇਆ ਹੋਵੇਗਾ।

Advertisements

ਇਹ ਗੱਲਾਂ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਬਜਰੰਗ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਸੂਬਾਈ ਆਗੂ ਸੰਜੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ,ਅਖਾੜਾ ਪ੍ਰਮੁੱਖ ਬਜਰੰਗੀ ਅਤੇ ਸੋਨੂੰ ਨੇ ਅਕਸ਼ਤ ਕਲਸ਼ ਵੰਡਣ ਦੀ ਮੁਹਿੰਮ ਦੇ ਦੂਸਰੇ ਦਿਨ 22 ਜਨਵਰੀ ਨੂੰ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੀ ਉਸਾਰੀ ਲਈ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਤਹਿਤ ਅਕਸ਼ਤ ਕਲਸ਼ ਦੀ ਵੰਡ ਸਮਾਰੋਹ ਦੌਰਾਨ ਮੁਹੱਲਾ ਪ੍ਰੀਤ ਨਗਰ ਵਿਖੇ ਰਾਮ ਮੰਦਰ ਦੇ ਪ੍ਰਧਾਨ ਜਤਿੰਦਰ ਛਾਬੜਾ ਨੂੰ ਅਕਸ਼ਤ ਕਲਸ਼ ਅਤੇ ਸੱਦਾ ਪੱਤਰ ਸੌਂਪਦੇ ਹੋਏ ਕਹਿਆ।ਨਰੇਸ਼ ਪੰਡਿਤ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਸਮੂਹ ਸਨਾਤਨ  ਧਰਮ ਦੇ ਆਦਰਸ਼ ਪੁਰਸ਼ ਅਤੇ ਇਸ਼ਟ ਦੇਵਤੇ ਹਨ।ਭਗਵਾਨ ਰਾਮ ਨੂੰ ਸਨਾਤਨ ਧਰਮ ਵਿੱਚ ਸਰਵਉੱਚ ਸਥਾਨ ਦਿੱਤਾ ਗਿਆ ਹੈ।ਇਹ ਕਈ ਸਦੀਆਂ ਤੋਂ ਬਹੁਤ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਭਗਵਾਨ ਰਾਮ,ਜਿਨ੍ਹਾਂਦਾ ਆਪਣੀ ਜਨਮ ਭੂਮੀ ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਹੋਣਾ ਚਾਹੀਦਾ ਸੀ, ਉੱਥੇ ਉਨ੍ਹਾਂਨੂੰ ਕਈ ਸਦੀਆਂ ਤੱਕ ਆਪਣੀ ਹੋਂਦ ਦੀ  ਲੜਾਈ ਪਈ।ਅਯੁੱਧਿਆ ਵਿੱਚ ਰਾਮ ਜਨਮ ਭੂਮੀ ਵਿਵਾਦ ਇੱਕ ਸਿਆਸੀ,ਇਤਿਹਾਸਕ ਅਤੇ ਸਮਾਜਿਕ-ਧਾਰਮਿਕ ਵਿਵਾਦ ਹੈ,ਜੋ ਸੈਂਕੜੇ ਸਾਲ ਪੁਰਾਣਾ ਹੈ।ਇਸ ਵਿਵਾਦ ਦਾ ਮੂਲ ਮੁੱਦਾ ਹਿੰਦੂ ਇਸ਼ਟ ਦੇਵਤਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਸਥਾਨ ਅਤੇ ਬਾਬਰੀ ਮਸਜਿਦ ਦੀ ਸਥਿਤੀ ਨੂੰ ਲੈ ਕੇ ਹੈ।ਇਸ ਤੋਂ ਇਲਾਵਾ ਵਿਵਾਦ ਦਾ ਕਾਰਨ ਇਹ ਸੀ ਕਿ ਕੀ ਉਸ ਜਗ੍ਹਾ ਤੇ ਹਿੰਦੂ ਮੰਦਰ ਨੂੰ ਢਾਹ ਕੇ ਉੱਥੇ ਮਸਜਿਦ ਬਣਾਈ ਗਈ ਸੀ ਜਾਂ ਮੰਦਰ ਨੂੰ ਮਸਜਿਦ ਚ ਤਬਦੀਲ ਕਰ ਦਿੱਤਾ ਗਿਆ ਸੀ।ਆਓ ਇਸ ਵਿਵਾਦ ਦੀ ਜੜ੍ਹ ਵੱਲ ਚੱਲੀਏ ਤਾਂ ਇਸ ਦੀ ਸ਼ੁਰੂਆਤ ਮੁਗਲ ਕਾਲ ਤੋਂ ਹੁੰਦੀ ਹੈ।

ਇਸ ਵਿਵਾਦ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਵਿਦੇਸ਼ੀ ਹਮਲਾਵਰ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਦੀ ਰਹੀ ਹੈ, ਜੋ ਭਾਰਤ ਵਿੱਚ ਮੁਗਲ ਰਾਜਵੰਸ਼ ਦਾ ਸੰਸਥਾਪਕ ਸੀ।ਬਾਬਰ ਦੇ ਮੁਗਲ ਕਮਾਂਡਰ ਮੀਰਬਾਕੀ ਵਲੋਂ ਹੀ ਸਨ1528 ਵਿੱਚ ਬਾਬਰ ਦੇ ਕਹਿਣ ਤੇ ਰਾਮ ਜਨਮ ਭੂਮੀ ਤੇ ਮਸਜਿਦ ਬਣਾਈ ਗਈ ਸੀ।ਜਿਸ ਦਾ ਨਾਂ ਬਾਬਰੀ ਮਸਜਿਦ ਰੱਖਿਆ ਗਿਆ ਸੀ। ਹਿੰਦੂਆਂ ਦੇ ਮਿਥਿਹਾਸਕ ਗ੍ਰੰਥ ਰਾਮਾਇਣ ਅਤੇ ਰਾਮਚਰਿਤ ਮਾਨਸ ਦੇ ਅਨੁਸਾਰ ਇੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ।ਇਸ ਕਾਰਨ ਰਾਮ ਜਨਮ ਭੂਮੀ ਪਿਛਲੇ ਸੈਂਕੜੇ ਸਾਲਾਂ ਤੋਂ ਵਿਵਾਦਾਂ ਦਾ ਕਾਰਨ ਰਹੀ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰੇ ਭਾਰਤੀਆਂ ਨੂੰ ਸਾਰੇ ਝਗੜਿਆਂ ਅਤੇ ਕੁੜੱਤਣ ਨੂੰ ਪਿੱਛੇ ਛੱਡ ਕੇ ਸਦਭਾਵਨਾ ਅਤੇ ਸ਼ਾਂਤੀ ਅਪਣਾਉਣੀ ਚਾਹੀਦੀ ਹੈ।ਇਸ ਦਿਸ਼ਾ ਵਿੱਚ ਦੇਸ਼ ਦੇ ਸਾਰੇ ਵਰਗਾਂ ਨੂੰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਨਿਰਮਾਣ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਅਤੇ ਸੰਪੂਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸਭ ਨੂੰ ਭਗਤੀ ਦੇ ਮਾਰਗ ਤੇ ਚੱਲਣ ਦੀ ਸਿੱਖ ਲੈਣੀ ਚਾਹੀਦਾ ਹੈ ਅਤੇ ਮਰਿਆਦਾ ਦਾ ਪਾਠ ਸਿੱਖਣਾ ਚਾਹੀਦਾ ਹੈ। ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਜੀਵਨ ਦਾ ਉਦੇਸ਼ ਅਧਰਮ ਦਾ ਨਾਸ਼ ਕਰਨਾ ਅਤੇ ਧਰਮ ਦੀ ਸਥਾਪਨਾ ਕਰਨਾ ਦੱਸਿਆ ਹੈ।

LEAVE A REPLY

Please enter your comment!
Please enter your name here