
ਤਰਨਤਾਰਨ (ਦ ਸਟੈਲਰ ਨਿਊਜ਼), ਪਲਕ। ਤਰਨਤਾਰਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਗੁਆਂਢੀ ਵੱਲੋਂ ਇੱਕ ਗਰਭਵਤੀ ਔਰਤ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਹਿਚਾਣ ਸੁਨੀਤਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਬੌਬੀ ਸਿੰਘ, ਮੇਵਾ ਸਿੰਘ, ਨਿਸ਼ਾਨ ਸਿੰਘ ਨੇ ਘਰ ਵਿੱਚ ਗੋਲੀਆਂ ਚਲਾਈਆਂ ਸਨ। ਇਨ੍ਹਾਂ ਤੋਂ ਇਲਾਵਾ ਸੇਵਾ ਸਿੰਘ, ਸੰਨੀ, ਬਿੱਕਰ ਸਿੰਘ ਅਤੇ ਸੁੱਖਾ ਸਿੰਘ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਰੇ ਤੇਜ਼ਧਾਰ ਹਥਿਆਰਾਂ ਨਾਲ ਸੁਨੀਤਾ ਦੇ ਘਰ ਪਹੁੰਚੇ ਸਨ। ਇਸ ਮਾਮਲੇ ਵਿੱਚ ਸੁਨੀਤਾ ਦੇ ਪਤੀ ਰਾਜਾ ਨੇ ਦੱਸਿਆ ਕਿ ਹੁਣ ਉਸ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਸਨ, ਪਰ ਗੁਆਂਢੀਆਂ ਦੀ ਜ਼ਿੱਦ ਅਤੇ ਰੰਜਿਸ਼ ਨੇ ਉਸ ਦਾ ਪਰਿਵਾਰ ਅਤੇ ਜੀਵਨ ਬਰਬਾਦ ਕਰ ਦਿੱਤਾ। ਰਾਜਾ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਰਾਤ ਉਸ ਦਾ ਦੋਸਤ ਸ਼ਿੰਗਾਰਾ ਸਿੰਘ ਉਸ ਦੇ ਘਰ ਆਇਆ ਸੀ। ਇਸ ਤੋਂ ਬਾਅਦ ਗੁਆਂਢੀ ਬੌਬੀ ਸਿੰਘ ਵੀ ਸਾਡੇ ਘਰ ਆ ਗਿਆ।

ਬੌਬੀ ਨੇ ਸ਼ਿੰਗਾਰਾ ਸਿੰਘ ਦੇ ਉਸ ਦੇ ਘਰ ਆਉਣ ਤੇ ਇਤਰਾਜ਼ ਪ੍ਰਗਟਾਇਆ। ਉਸ ਨੇ ਕਿਹਾ ਕਿ ਸ਼ਿੰਗਾਰਾ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ। ਬੌਬੀ ਨੇ ਸ਼ਿੰਗਾਰਾ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਝਗੜਾ ਵਧਿਆ ਤਾਂ ਪਿੰਡ ਦੇ ਲੋਕ ਵੀ ਉੱਥੇ ਆ ਗਏ। ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸਮਝੌਤਾ ਕਰਵਾ ਦਿੱਤਾ। ਬੌਬੀ ਤੇ ਕੁੱਲ 4 ਪਰਚੇ ਦਰਜ਼ ਹਨ, ਜਿਨ੍ਹਾਂ ਵਿੱਚ ਮਰਡਰ ਦਾ ਵੀ ਹੈ। ਬੌਬੀ ਆਪਣੇ ਦੂਜੇ ਸਾਥੀਆਂ ਨਾਲ ਆਪਣੀ ਛੱਤ ਤੇ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ। ਇਸ ਮਗਰੋਂ ਉਨ੍ਹਾਂ ਨੇ ਘਰ ਵਿੱਚ ਇੱਟਾਂ ਤੇ ਪੱਥਰ ਸੁੱਟਣ ਲੱਗਾ। ਦਿਨੋਂ-ਦਿਨ ਵਿਵਾਦ ਵਧਦਾ ਚਲਾ ਗਿਆ। ਬੌਬੀ ਆਪਣੇ ਸਾਥੀਆਂ ਨਾਲ ਉਸ ਦੇ ਘਰ ਵਿੱਚ ਵੜ ਗਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀ ਪਤਨੀ ਸੁਨੀਤਾ ਬੌਬੀ ਤੇ ਉਸ ਦੇ ਸਾਥੀਆਂ ਦੀ ਵੀਡੀਓ ਬਣਾਉਣ ਲੱਗੀ। ਸੁਨੀਤਾ ਨੇ ਜਿਵੇਂ ਹੀ ਬੌਬੀ ਨੂੰ ਕਿਹਾ ਕਿ ‘ਮਾਰ ਤੂੰ-ਮਾਰ-ਆ’ ਕਿਹਾ ਤਾਂ ਬੌਬੀ ਨੇ ਗੋਲੀ ਚੱਲਾ ਦਿੱਤੀ। ਗੋਲੀ ਸੁਨੀਤਾ ਦੇ ਸਿਰ ਵਿੱਚ ਜਾ ਲੱਗੀ, ਜਿਸ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਵੱਲੋਂ ਕਿਸੇ ਆਰੋਪੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇੰਨਸਾਫ਼ ਦਵਾਇਆ ਜਾਵੇ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।












