ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਤੇ ਵਿਦੇਸ਼ੀ ਸਿਗਰਟਾਂ ਕੀਤੀਆ ਚੋਰੀ

ਗੁਰਜਰ ਮੱਲ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਜਰ ਮੱਲ ਰੋਡ ਤੇ ਸਥਿਤ ਦੁਕਾਨ ਵਿੱਚ ਚੋਰਾ ਵੱਲੋਂ ਤਾਲੇ ਤੋੜ ਕੇ ਨਕਦੀ ਅਤੇ ਵਿਦੇਸ਼ੀ ਸਿਗਰਟਾਂ ਦੇ ਡੱਬੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਨਿਤਿਨ ਵਰਮਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚੱਲ ਗਿਆ ਤੇ ਜਦੋ ਵਾਪਸ ਸਵੇਰੇ ਉਸਨੇ ਆਪਣੀ ਦੁਕਾਨ ਖੋਲੀ ਤਾਂ ਚੋਰਾਂ ਵੱਲੋਂ ਉਸਦੀ ਦੁਕਾਨ ਵਿੱਚੋ ਨਕਦੀ ਤੇ ਵਿਦੇਸ਼ੀ ਸਿਗਰਟਾਂ ਦੇ ਡੱਬੇ ਚੋਰੀ ਕੀਤੇ ਹੋਏ ਹਨ।

Advertisements

ਹਾਦਸੇ ਦੀ ਸਾਰੀ ਘਟਨਾ ਉਸਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here