
ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦੇ ਪਿੰਡ ਭਾਰਸਿੰਘਪੁਰਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਾਨਵ ਉਮਰ 25 ਸਾਲਾ ਵਾਸੀ ਪਿੰਡ ਭੰਡਾਰਾ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਨਵ ਅਮਿਤ ਅਤੇ ਹਰਦੀਪ ਤਿੰਨੋ ਦੋਸਤ ਇੱਕ ਬਾਈਕ ਤੇ ਘੁੰਮਣ ਲਈ ਨਿਕਲੇ ਸਨ ਤਾਂ ਅਚਾਨਕ ਪਿੰਡ ਭਾਰਸਿੰਘਪੁਰਾ ਦੇ ਜਸਬੀਰ ਅਤੇ ਪਵਨ ਨੇ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ, ਤੇ ਹਰਦੀਪ ਦੀ ਜਸਬੀਰ ਤੇ ਪਵਨ ਨਾਲ ਬਹਿਸ ਹੋ ਗਈ, ਤੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਚਾਕੂ ਕੱਢ ਲਿਆ, ਤੇ ਮਾਨਵ ਹਰਦੀਪ ਨੂੰ ਬਚਾਉਣ ਲਈ ਅੱਗੇ ਆ ਗਿਆ ਤੇ ਚਾਕੂ ਮਾਨਵ ਦੇ ਲੱਗ ਗਿਆ, ਮਾਨਵ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।ਫਿਲਹਾਲ ਪੁਲਿਸ ਨੇ ਜਸਬੀਰ ਅਤੇ ਪਵਨ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












