Monday, October 26, 2026
Home Chandigarh HRTC ਬੱਸ ਤੇ ਹਮਲਾ, ਤੋੜੇ ਸ਼ੀਸ਼ੇ, ਸਵਾਰੀਆਂ ਸੁਰੱਖਿਅਤ

HRTC ਬੱਸ ਤੇ ਹਮਲਾ, ਤੋੜੇ ਸ਼ੀਸ਼ੇ, ਸਵਾਰੀਆਂ ਸੁਰੱਖਿਅਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਖਰੜ ਵਿੱਚ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਐਚਆਰਟੀਸੀ (HRTC) ਬੱਸ ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ।  ਬੱਸ ਵਿੱਚ ਕਰੀਬ 24 ਸਵਾਰੀਆਂ ਸਵਾਰ ਸਨ। ਡੀਡੀਐਮ ਐਚਆਰਟੀਸੀ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ। HRTC ਦੀ ਹਮੀਰਪੁਰ ਡਿਪੂ ਦੀ ਬੱਸ 6:15 ‘ਤੇ ਚੰਡੀਗੜ੍ਹ ਤੋਂ ਹਮੀਰਪੁਰ ਲਈ ਰਵਾਨਾ ਹੋਈ ਅਤੇ ਬੱਸ ‘ਤੇ ਖਰੜ ਨੇੜੇ ਹਮਲਾ ਕੀਤਾ ਗਿਆ।

Advertisements

ਡੀਡੀਐਮ ਐਚਆਰਟੀਸੀ ਹਮੀਰਪੁਰ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਕੁਝ ਲੋਕਾਂ ਨੇ ਬੱਸ ’ਤੇ ਹਮਲਾ ਕਰਕੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਹਨ। ਉਹਨਾਂ ਦੱਸਿਆ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਮਿਲੀ ਜਾਣਕਾਰੀ ਮੁਤਾਬਕ ਕੁਝ ਨੌਜਵਾਨ ਪੰਜਾਬ ਨੰਬਰ ਇੱਕ ਸਿਲਵਰ ਰੰਗ ਦੀ ਆਲਟੋ ਕਾਰ ਵਿੱਚ ਆਏ ਸਨ। ਉਹਨਾਂ ਨੇ ਆ ਕੇ ਪਹਿਲਾਂ ਬੱਸ ਰੋਕੀ ਉਸਤੋਂ ਬਾਅਦ ਉਸਤੇ ਡੰਡਿਆਂ ਨਾਲ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਮੁਹਾਲੀ ਕੋਲ ਐਫਆਈਆਰ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here