
ਫਗਵਾੜਾ (ਦ ਸਟੈਲਰ ਨਿਊਜ਼), ਪਲਕ। ਸਵੇਰੇ ਫਗਵਾੜਾ ਤੋਂ ਇੱਕ ਖਬਰ ਸਾਹਮਣੇ ਆਈ ਸੀ, ਜਿੱਥੇ ਕਿ ਗੁਰਦੂਆਰਾ ਸਾਹਿਬ ਵਿੱਚ ਕਥਿਤ ਤੌਰ ਤੇ ਬੇਅਦਬੀ ਕਰਨ ਕਾਰਨ ਨਿਹੰਗ ਰਮਨਦੀਪ ਮੰਗੂਮੱਠ ਵੱਲੋਂ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮਾਮਲੇ ਦੀ ਕਾਰਵਾਈ ਤੋਂ ਬਾਅਦ ਨਿਹੰਗ ਮੰਗੂਮੱਠ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਦੂਸਰੇ ਪਾਸੇ ਨਿਹੰਗ ਜੱਥੇਬੰਦੀਆਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਕਿਸ ਦਾ ਹੱਥ ਹੈ।













