ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੜ੍ਹਸ਼ੰਕਰ ਤੋਂ ਪੰਜੋੜਾ ਨੂੰ ਜਾ ਰਹੀ ਇੱਕ ਪ੍ਰਾਈਵੇਟ ਮਿੰਨੀ ਬੱਸ ਦੇ ਪਿੰਡ ਐਮਾ ਮੁਗਲਾਂ ਕੋਲ ਬੰਦ ਪਈ ਬਿਸਤ ਦੁਆਬ ਨਹਿਰ ਵਿਚ ਡਿੱਗਣ ਦੀ ਖ਼ਬਰ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਬੱਸ ਵੱਲੋਂ ਇੱਕ ਕਾਰ ਨੂੰ ਓਵਰਟੇਕ ਕਰਨ ਸਮੇਂ ਇਹ ਹਾਦਸਾ ਵਾਪਰ ਗਿਆ, ਡਰਾਈਵਰ ਤੇ ਕੰਡਕਟਰ ਸਮੇਤ ਸਵਾਰੀਆ ਦੇ ਸੱਟਾਂ ਲੱਗ ਗਈਆਂ। ਰੱਬ ਦਾ ਸ਼ੁੱਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।