Wednesday, October 28, 2026
Home International 16 ਦਿਨ ਪਹਿਲਾਂ ਅਮਰੀਕਾ ਗਏ ਦੋ ਨੌਜਵਾਨਾਂ ਦੀ ਸ਼ੱਕੀ ਹਲਾਤਾਂ ਵਿੱਚ ਹੋਈ...

16 ਦਿਨ ਪਹਿਲਾਂ ਅਮਰੀਕਾ ਗਏ ਦੋ ਨੌਜਵਾਨਾਂ ਦੀ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ

ਅਮਰੀਕਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਦਿਨੇਸ਼ ਵਾਸੀ ਤੇਲੰਗਾਨਾ ਅਤੇ ਨਿਕੇਸ਼ ਵਾਸੀ ਆਂਧਰਾ ਪ੍ਰਦੇਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਕਰੀਬ 16 ਦਿਨ ਪਹਿਲਾਂ ਅਮਰੀਕਾ ਗਏ ਸਨ, ਤੇ ਉਹ ਦੋਵੇ ਅਮਰੀਕਾ ਦੇ ਕਨੈਕਟੀਕਟ ਇਲਾਕੇ ਵਿੱਚ ਰਹਿ ਰਹੇ ਸਨ।

Advertisements

ਰਾਤ ਨੂੰ ਦੋਵੇਂ ਆਪਣੇ ਕਮਰੇ ਵਿੱਚ ਸੌਂ ਰਹੇ ਸਨ, ਸਵੇਰੇ ਕਾਫੀ ਦੇਰ ਤੱਕ ਜਦੋਂ ਉਹ ਬਾਹਰ ਨਹੀਂ ਨਿਕਲੇ ਤਾਂ ਉਨ੍ਹਾਂ ਦੇ ਦੋਸਤ ਨੇ ਜਦੋ ਅੰਦਰ ਜਾ ਕੇ ਦੇਖਿਆਂ ਤਾਂ ਦੋਵੇ ਕਮਰੇ ਵਿੱਚ ਬੇਹੋਸ਼ ਪਏ ਹੋਏ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਤੇ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪਰਿਵਾਰਕ ਮੈਬਰਾਂ ਨੂੰ ਸੂਚਨਾ ਦਿੱਤੀ ਤੇ ਪਰਿਵਾਰਕ ਮੈਬਰਾਂ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here