ਇਨਕਮ ਟੈਕਸ ਕਮਿਸ਼ਨਰ ਦੇ ਪਿਤਾ ਦੀ ਗੁਆਂਢੀ ਨੇ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ ‘ਚ ਕੈਦ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਤੋਂ ਇੱਕ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਇਨਕਮ ਟੈਕਸ ਕਮਿਸ਼ਨਰ ਦੇ ਪਿਤਾ ਦੀ ਗੁਆਂਢੀ ਵੱਲੋਂ ਕੁੱਟਮਾਰ ਕੀਤੀ ਗਈ। ਗੁਆਂਢੀ ਨੇ ਲੋਹੇ ਦੀ ਰਾਡ ਨਾਲ ਬਜ਼ੁਰਗ ਤੇ ਹਮਲਾ ਕਰ ਦਿੱਤਾ। ਬਜ਼ੁਰਗ ਜ਼ਮੀਨ ਤੇ ਇੰਨਾ ਜੌਰ ਦਾ ਡਿੱਗਾ ਕਿ ਉਸਦੀ ਪੱਗ ਵੀ ਉਤਰ ਗਈ। ਜੋਗਿੰਦਰ ਸਿੰਘ ਬਿੰਦਰਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਜ਼ਖ਼ਮੀ ਜੋਗਿੰਦਰ ਸਿੰਘ ਬਿੰਦਰਾ ਇੰਜਨੀਅਰਿੰਗ ਕਾਲਜ ਵਿਚ ਪ੍ਰੋਫੈਸਰ ਸੀ। ਉਸ ਤੇ ਹਮਲਾ ਕਰਨ ਵਾਲਾ ਗੁਆਂਢੀ ਕੁਲਬੀਰ 40 ਸਾਲ ਪਹਿਲਾਂ ਉਸ ਨਾਲ ਕਾਲਜ ਪੜ੍ਹਦਾ ਸੀ। ਕੁਝ ਦਿਨੀਂ ਪਹਿਲਾਂ ਹੀ ਕੁਲਬੀਰ ਕੈਨੇਡਾ ਤੋਂ ਵਾਪਸ ਆਇਆ ਹੈ। ਉਦੋਂ ਤੋਂ ਹੀ ਉਸ ਦਾ ਜੋਗਿੰਦਰ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਿਹਾ ਹੈ। 

Advertisements

ਜੋਗਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਹਨ। ਇੱਕ ਪੁੱਤਰ ਕੋਲਕਾਤਾ ਵਿਚ ਇਨਕਮ ਟੈਕਸ ਕਮਿਸ਼ਨਰ ਹੈ, ਜਦਕਿ ਦੂਜਾ ਪੁੱਤਰ ਬਠਿੰਡਾ ਵਿਚ ਚੀਫ਼ ਇੰਜੀਨੀਅਰ ਹੈ। ਉਹ ਆਪਣੀ ਪਤਨੀ ਨਾਲ ਲੁਧਿਆਣਾ ਵਿੱਚ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਵੀ ਗੁਆਂਢੀ ਕੁਲਬੀਰ ਨੇ ਉਨ੍ਹਾਂ ਦੇ ਘਰ ਆ ਕੇ ਵਾਹਨਾਂ ਦੀ ਭੰਨਤੋੜ ਵੀ ਕੀਤੀ ਸੀ। ਇਸ ਦੌਰਾਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਉਦੋਂ ਤੋਂ ਹੀ ਕੁਲਬੀਰ ਨੇ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਜੋਗਿੰਦਰ ਨੇ ਦੱਸਿਆ ਕਿ ਉਹ ਪੜ੍ਹਾਈ ਵਿਚ ਬਹੁਤ ਕਮਜ਼ੋਰ ਸੀ। ਉਸ ਦੀ ਹਾਜ਼ਰੀ ਵੀ ਪੂਰੀ ਨਹੀਂ ਸੀ। 1983 ਵਿਚ ਕੁਲਬੀਰ ਦੇ ਪਿਤਾ ਨੇ ਉਨ੍ਹਾਂ ਦੇ ਘਰ ਦੇ ਕੋਲ ਇੱਕ ਘਰ ਖਰੀਦਿਆ ਸੀ। ਜਦੋਂ ਕੁਲਬੀਰ ਨੇ ਆਖਰੀ ਸਾਲ ਦੀ ਪ੍ਰੀਖਿਆ ਦਿੱਤੀ ਤਾਂ ਉਸ ਦੇ ਅੰਕ ਬਹੁਤ ਘੱਟ ਸਨ। ਜਿਸ ਕਾਰਨ ਉਸਨੇ ਜੋਗਿੰਦਰ ਨਾਲ ਪੁਰਾਣੀ ਰੰਜ਼ਿਸ਼ ਕਾਰਨ ਹਮਲਾ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

LEAVE A REPLY

Please enter your comment!
Please enter your name here