Sunday, November 1, 2026
Home Hoshiarpur ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਹੁਸ਼ਿਆਰਪੁਰ ਤਹਿਸੀਲ ਦੀ ਪਾਰਟੀ ਮੀਟਿੰਗ ਆਯੋਜਿਤ

ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਹੁਸ਼ਿਆਰਪੁਰ ਤਹਿਸੀਲ ਦੀ ਪਾਰਟੀ ਮੀਟਿੰਗ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਹੁਸ਼ਿਆਰਪੁਰ ਤਹਿਸੀਲ ਦੀ ਪਾਰਟੀ ਮੀਟਿੰਗ ਸਾਥੀ ਸੰਤੋਖ ਸਿੰਘ ਭੀਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਪੰਜਾਬ ਦੀ ਅਜੋਕੀ ਅਵਸਥਾ ਬਾਰੇ ਅਤੇ ਨਰਿੰਦਰ ਮੋਦੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਸਮੇਂ ਸਵੀਧਾਨ ਦੀ ਸੰਹੁ ਖਾਦੀ ਸੀ ਪਰ ਹੁਣ ਅਯੁਧਿਆ ਅੰਦਰ ਸਵੀਧਾਨ ਨੂੰ ਦਰ ਕਿਨਾਰ ਕਰਦਿਆਂ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਤੇ ਧਾਰਮਿਕ ਰੌਹ ਰੀਤਾਂ ਕਰਨ ਬਾਰੇ ਚਾਨਣਾ ਪਾਇਆ। ਉਹਨਾਂ ਨੇ ਪਾਰਟੀ ਦੇ ਫੈਸਲੇ ਅਨੁਸਾਰ 2024 ਦੀਆਂ ਚੋਣਾ ਵਿੱਚ ਫਿਰਕੂ ਅਤੇ ਕਾਰਪੋਰੇਟ ਗੱਠਜੋੜ ਨੂੰ ਹਰਾਉਣ ਲਈ ਆਪਣੇ ਆਪਣੇ ਇਲਾਕੇ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

Advertisements

ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਹਿਸੀਲ ਅੰਦਰ ਮੈਂਬਰਸ਼ਿਪ ਨਵੀਨੀਕਰਨ ਦਾ ਕੰਮ 31 ਜਨਵਰੀ ਤਕ ਮੁਕੰਮਲ ਕਰ ਲਿਆ ਜਾਵੇਗਾ। ਸੂਬਾ ਫੰਡ ਅਤੇ ਜਿਲ੍ਹਾ ਫੰਡ 15 ਫਰਵਰੀ ਤਕ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ। 4 ਫਰਵਰੀ ਨੂੰ ਸਾਥੀ ਰਘੁਨਾਥ ਸਿੰਘ ਦੀ ਬੀਨੇਵਾਲ ਬਰਸੀ ਸਮੇਂ ਅਤੇ 15 ਫਰਵਰੀ ਨੂੰ ਸ਼ਹੀਦ ਸਾਥੀ ਚਨਣ ਸਿੰਘ ਧੂਤ ਅਤੇ ਸ਼ਹੀਦ ਸਾਥੀ ਹੁਕਮ ਚੰਦ ਗੁਲਸ਼ਨ ਦੀ ਬਰਸੀ ਸਮੇਂ ਪਿੰਡ ਧੂਤਕਲਾਂ ਵਿੱਚ ਵੱਧ ਤੋਂ ਵੱਧ ਸਾਥੀਆਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ। 16 ਫਰਵਰੀ ਦੀ ਟਰੇਡ ਯੂਨੀਅਨਜ਼ ਵਲੋਂ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਪਿੰਡਾਂ ਨੂੰ ਬੰਦ ਕਰਾਉਣ ਦੇ  ਸੱਦੇ ਨੂੰ ਨੇਪਰੇ ਚਾੜਨ ਲਈ ਪਿੰਡਾਂ ਅੰਦਰ ਲੋਕਾਂ ਨੂੰ ਲਾਮਬੰਦ ਕਰਨ ਲਈ ਜੱਥਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੋਕੇ ਪ੍ਰੇਮਲਤਾ,  ਸੁਰਿੰਦਰ ਕੌਰ, ਨਿਰਮਲਾ ਦੇਵੀ, ਰਾਜਰਾਣੀ, ਗੁਰਬਖਸ਼ ਸਿੰਘ ਸੂਸ, ਧਨਪਤ, ਗੁਰਮੀਤ ਸਿੰਘ ਕਾਣੇ, ਪਰਸਨ ਸਿੰਘ ਲਹਿਲੀ ਅਤੇ ਮਹਿੰਦਰ ਸਿੰਘ ਭੀਲੋਵਾਲ ਹਾਜ਼ਰ ਸਨ।

LEAVE A REPLY

Please enter your comment!
Please enter your name here