Wednesday, October 14, 2026
Home Chandigarh ਡਾ. ਸਰਬਜੀਤ ਕੰਗਣੀਵਾਲ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਗਈ ਨਿੱਘੀ ਵਿਦਾਇਗੀ

ਡਾ. ਸਰਬਜੀਤ ਕੰਗਣੀਵਾਲ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਗਈ ਨਿੱਘੀ ਵਿਦਾਇਗੀ

ਚੰਡੀਗੜ੍ਹ, (ਦ ਸਟੈਲਰ ਨਿਊਜ਼): ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਲੋਕ ਸੰਪਰਕ ਅਧਿਕਾਰੀ ਡਾ. ਸਰਬਜੀਤ ਸਿੰਘ  ਕੰਗਣੀਵਾਲ ਨੂੰ ਉਹਨਾਂ ਦੀ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੰਦਿਆਂ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਵਿਭਾਗ ਵਿੱਚ ਤਕਰੀਬਨ 22 ਸਾਲ ਸੇਵਾਵਾਂ ਨਿਭਾਈਆਂ। ਵਿਦਾਇਗੀ ਸਮਾਗਮ ਦੌਰਾਨ ਡਾ. ਸਰਬਜੀਤ ਸਿੰਘ ਕੰਗਣੀਵਾਲ ਨਾਲ ਆਪਣੇ ਅਣ-ਫੋਲੇ ਵਰਕਿਆਂ ਨੂੰ ਫੋਲਦਿਆਂ ਜੁਆਇੰਟ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ, ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ, ਡਿਪਟੀ ਡਾਇਰੈਕਟਰ ਸ਼ਿਖਾ ਨਹਿਰਾ, ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ, ਆਈ.ਪੀ.ਆਰ.ਓ ਨਵਦੀਪ ਸਿੰਘ ਗਿੱਲ ਅਤੇ ਕੁਲਤਾਰ ਸਿੰਘ ਮੀਆਂਪੁਰੀ ਅਤੇ ਹੋਰ ਅਧਿਕਾਰੀਆਂ ਨੇ ਕੰਗਣੀਵਾਲ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ।

Advertisements

ਡਾ. ਕਾਗਣੀਵਾਲ ਵੱਲੋਂ ਵਿਭਾਗ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਕਾਗਨੀਵਾਲ ਦੀ ਮਿਸਾਲੀ ਸਖ਼ਤ ਮਿਹਨਤ, ਸਮਰਪਣ ਅਤੇ ਲਗਨ ਉਨ੍ਹਾਂ ਦੇ ਸਾਥੀਆਂ ਅਤੇ ਨਵੇਂ ਭਰਤੀ ਹੋਏ ਸਟਾਫ਼ ਮੈਂਬਰਾਂ ਨੂੰ ਪੂਰੀ ਲਗਨ ਨਾਲ ਸੇਵਾਵਾਂ ਨਿਭਾਉਣ ਲਈ ਹਮੇਸ਼ਾ ਪ੍ਰੇਰਿਤ ਕਰੇਗੀ। ਬੁਲਾਰਿਆਂ  ਨੇ ਇਹ ਵੀ ਕਿਹਾ ਕਿ ਸੇਵਾਮੁਕਤ ਹੋਣ ਤੋਂ ਬਾਅਦ, ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਤੋਂ ਇਲਾਵਾ ਆਪਣੇ ਪਰਿਵਾਰ ਨਾਲ ਹੋਰ ਕੀਮਤੀ ਸਮਾਂ ਬਿਤਾ ਸਕਣਗੇ। ਇਸ ਮੌਕੇ ਸਟਾਫ਼ ਮੈਂਬਰਾਂ ਵੱਲੋਂ ਡਾ. ਸਰਬਜੀਤ ਸਿੰਘ ਕਾਗਣੀਵਾਲ ਅਤੇ ਉਨ੍ਹਾਂ ਦੀ ਪਤਨੀ ਡਾ. ਮਾਲਤੀ ਸਿੰਘ, ਵਿਗਿਆਨੀ, ਨਾਈਪਰ (ਐਨ.ਆਈ.ਪੀ.ਈ.ਆਰ.) ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here