ਹੁਸ਼ਿਆਰਪੁਰ ਪੁਲਿਸ ਨੇ 23 ਬੋਤਲਾ ਨਜ਼ਾਇਜ ਸ਼ਰਾਬ ਸਮੇਤ ਨੌਜਵਾਨ ਨੂੰ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਹੁਸ਼ਿਆਰਪੁਰ ਪੁਲਿਸ ਨੇ 23 ਬੋਤਲਾ ਨਜ਼ਾਇਜ ਸ਼ਰਾਬ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਵੀ.ਕੇ ਕੰਡਾ ਕੱਕੋ ਤੋਂ ਅੱਗੇ ਇੱਕ ਨੌਜਵਾਨ ਸਕੂਟਰੀ ਸਾਈਡ ਤੇ ਰੋਕ ਕੇ ਖੜ੍ਹਾ ਸੀ। ਪੁਲਿਸ ਵੱਲੋਂ ਪੁੱਛਣ ਉਪਰੰਤ ਉਸਨੇ ਆਪਣਾ ਨਾਂ ਸੈਮੂਲ ਮਸੀਹ ਪੁੱਤਰ ਡੇਵਿਡ ਜੋਹਨ ਵਾਸੀ ਮੁਹੱਲਾ ਨੀਲ ਕੰਠ ਹੁਸ਼ਿਆਰਪੁਰ ਦੱਸਿਆ। ਤਲਾਸ਼ੀ ਲੈਣ ਉਪਰੰਤ ਸਕੂਟਰੀ ਵਿੱਚੋਂ 23 ਬੋਤਲਾ ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements

LEAVE A REPLY

Please enter your comment!
Please enter your name here