
-ਲਾਇਨਜ਼ ਕਲੱਬ ਹੁਸ਼ਿਆਰਪੁਰ ਵੱਲੋਂ ਡਾ.ਸਰਵ ਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਟੀਚਰਜ਼ ਡੇਅ ਨੁੰ ਸਮਰਪਿਤ ਸਮਾਗਮ ਆਯੋਜਿਤ-
ਹੁਸ਼ਿਆਰਪੁਰ, 7 ਸਤੰਬਰ: ਸਮਾਜਿਕ ਸਰਗਰਮੀਆਂ ਜਾਰੀ ਰੱਖਦਿਆਂ ਲਾਇਨਜ਼ ਕਲੱਬ ਹੁਸ਼ਿਆਰਪੁਰ ਵੱਲੋਂ ਲਾਇਨ ਵਿਪਨ ਤਲਵਾੜ ਨਵ ਨਿਯੁਕਤ ਪ੍ਰਧਾਨ ਅਤੇ ਲਾਇਨ ਦਵਿੰਦਰਪਾਲ ਅਰੋੜਾ ਚੇਅਰਮੈਨ (ਵਾਤਾਵਰਣ) ਦੀ ਅਗਵਾਈ ਹੇਠ ਸੰਮੂਹ ਮੈਂਬਰਾਂ ਦੇ ਸਹਿਯੋਗ ਨਾਲ ਡਾ.ਸਰਵ ਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਟੀਚਰਜ਼ ਡੇਅ ਨੁੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਸਥਾਨਕ ਹੋਟਲ ਪ੍ਰੈਜ਼ੀਡੈਂਸੀ ਹੁਸ਼ਿਆਰਪੁਰ ਵਿਖੇ ਕੀਤਾ ਗਿਆ।।ਇਸ ਮੌਕੇ ਪੀ.ਜੀ.ਡੀ. ਲਾਇਨ ਕੈਲਾਸ਼ ਸਿੰਗਲਾ ਅਤੇ ਜ਼ੋਨ ਚੇਅਰਮੈਨ ਲਾਇਨ ਬਲਵੰਤ ਸਿੰਘ ਮਾਂਗਟ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।ਸਮਾਗਮ ਦੌਰਾਨ ਅਧਿਆਪਨ ਦੇ ਕਿੱਤੇ ਵਿੱਚ ਬੇਹਤਰੀਨ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲੇ ਦੇ ਚਾਰ ਪ੍ਰੱਮੁਖ ਅਧਿਆਪਕ ਸਾਹਿਬਾਨ ਸਰਵਸ਼੍ਰੀ ਸੇਵਾਮੁਕਤ ਪ੍ਰਿੰਸੀਪਲ ਡੀ.ਐੱਲ਼.ਆਨੰਦ ਡੀ.ਏ.ਵੀ ਕਾਲਜ ਹੁਸ਼ਿਆਰਪੁਰ,ਪ੍ਰੋ.ਏ.ਕੇ.ਸੂਦ ਐੱਸ.ਡੀ.ਕਾਲਜ ਹੁਸ਼ਿਆਰਪੁਰ,ਸੇਵਾਮੁਕਤ ਪ੍ਰਿੰਸੀਪਲ ਚਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਿਆਣ, ਸੇਵਾਮੁਕਤ ਹੈੱਡਮਾਸਟਰ ਜੋਗਾ ਸਿੰਘ ਬੱਠੁਲਾ ਅੰਤਰਰਾਸ਼ਟਰੀ ਸ਼ਾਇਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਉਪਰੋਕਤ ਸਾਰੇ ਅਧਿਆਪਕ ਸਾਹਿਬਾਨ ਨੇ ਆਪਣੇ ਸੰਬੋਧਨ ਵਿੱਚ ਅਧਿਆਪਕ ਦਿਵਸ ਸੰਬੰਧੀ ਅਤੇ ਆਪਣੇ ਕਾਰਜਕਾਲ ਦੀਆਂ ਬੇਹਤਰੀਨ ਯਾਦਾਂ ਦੀ ਸਾਂਝ ਪਾਈ।ਇਸ ਮੌਕੇ ਲਾਇਨ ਵਿਪਨ ਤਲਵਾੜ ਨਵ ਨਿਯੁਕਤ ਪ੍ਰਧਾਨ ਅਤੇ ਲਾਇਨ ਦਵਿੰਦਰਪਾਲ ਅਰੋੜਾ ਚੇਅਰਮੈਨ (ਵਾਤਾਵਰਣ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਇਨ ਕਲੱਬ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਹੋ ਕੇ ਸਮਾਜਿਕ ਕਾਰਜਾਂ ਲਈ ਕਾਰਜਸ਼ੀਲ਼ ਹੈ।ਉਨ੍ਹਾਂ ਕਿਹਾ ਕਿ ਭੱਵਿਖ ਵਿੱਚ ਵੀ ਇਨ੍ਹਾਂ ਸਮਾਜਿਕ ਕਾਰਜਾਂ ਨੂੰ ਜਾਰੀ ਰੱਖਦਿਆਂ ਲੋੜਵੰਦਾਂ ਦੀ ਭਲਾਈ ਲਈ ਲਾਇਨ ਕਲੱਬ ਵਲੋਂ ਬਹੁਤ ਸਾਰੇ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਲਿਆਂਦੇ ਜਾਣਗੇ।ਇਸ ਮੌਕੇ ਲਾਇਨ ਮਹਾਂਵੀਰ ਸਿੰਘ ਢਿੱਲੋਂ,ਲਾਇਨ ਲੇਖ ਰਾਜ ਸ਼ਰਮਾ ਸਕੱਤਰ,ਲਾਇਨ ਮਹਿੰਦਰ ਸਿੰਘ ‘ਡੀਲਕਸ ਬੇਕਰੀ’,ਲਾਇਨ ਓਂਕਾਰ ਸਿੰਘ ਭਾਰਜ ਪੀ.ਆਰ.ਓ.,ਲਾਇਨ ਵਿਨੋਦ ਪਸਾਨ,ਲਾਇਨ ਗੋਪੀ ਚੰਦ ਕਪੂਰ,ਲਾਇਨ ਬਰਜਿੰਦਰਜੀਤ ਸਿੰਘ ‘ਸਿਟੀ ਲਾਈਟ’,ਲਾਇਨ ਦਵਿੰਦਰ ਅਰੋੜਾ,ਲਾਇਨ ਜੈਅੰਤ ਆਹੂਜਾ,ਲਾਇਨ ਦਰਸ਼ਨ ਸਿੰਘ ਚੌਧਰੀ,ਲਾਇਨ ਸ਼ਾਮ ਨਰੂਲਾ, ਸਮੇਤ ਵੱਡੀ ਗਿਣਤੀ ‘ਚ ਕਲੱਬ ਮੈਂਬਰ ਮੌਜੂਦ ਸਨ।













