16 ਫਰਵਰੀ ਕਿਸਾਨਾ ਮਜ਼ਦੂਰਾਂ ਛੋਟੇ ਵਪਾਰੀਆਂ ਵਲੋਂ ਦੇਸ਼ ਵਿਆਪੀ ‌ਬੰਦ ਦੇ ਸੱਦੇ ਨੂੰ ਸੰਪੂਰਨ ਸਮੱਰਥਨ: ਪ੍ਰਸ਼ੋਤਮ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀਆਂ ਕਿਸਾਨ ਯੂਨੀਅਨ ਰਾਜੇਵਾਲ ਜ਼ਿਲਾ ਹੁਸ਼ਿਆਰਪੁਰ ਦੇ ਉਪ ਪ੍ਰਧਾਨ ਹਰਦੀਪ ਸਿੰਘ ਤੇ ਸੰਯੁਕਤ ਸਮਾਜ ਮੋਰਚਾ ਦੇ ਲੇਬਰ ਵਿੰਗ ਸੂਬਾ ਪ੍ਰਧਾਨ ਪ੍ਰਸ਼ੋਤਮ ਅਹੀਰ ਤੇ ‌ਮੀਤ ਪ੍ਰਧਾਨ ਗੁਰਜਪਾਲ ਨੇ ਸ਼ਾਮਚੁਰਾਸੀ ਹਲਕੇ ਦੀ ਆਹੁਦੇਦਾਰਾਂ ਦੀ ਮੀਟਿੰਗ ਦੌਰਾਨ ਸਾਂਝੇ ਬਿਆਨ ਕਿਹਾ ਕੀ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪਾਣੀਆਂ ਦੇ ਮੁੱਦੇ ੳਤੇ ਅਤੇ MSP ਦੀ ਮੰਗ‌ ਉਪਰ ਅਤੇ ਮਜ਼ਦੂਰਾਂ ਛੋਟੇ ਵਪਾਰੀਆਂ ਨੂੰ ਕੀਤੇ ਵਾਦਿਆਂ ਤੋਂ ਸਰਕਾਰ ਮੁੱਕਰ ਚੁੱਕੀ ਹੈ ਇਸ ਲਈ ਦੇਸ ਵਿਆਪੀ 16 ਫਰਵਰੀ ਨੂੰ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਵਲੋਂ ਬੰਦ ਦੇ ਸੱਦੇ ਨੂੰ ਕਿਹਾ ਕੀ ਸੰਪੂਰਨ ਸਹਿਯੋਗ ਦਿੱਤਾ ਜਾਵੇਗਾ ਟ੍ਰੈਫਿਕ ਬੰਦ ਦੇ ਨਾਲ ਨਾਲ ਬਜ਼ਾਰ ਦੁਕਾਨਾਂ ਵੀ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਕਰਵਾਈਆਂ ਜਾਣਗੀਆਂ,ਤਾ ਜੋ ਗੂੜ੍ਹੀ ਨੀਂਦ ਸੁੱਤੀ ਸਰਕਾਰ ਨੂੰ ਜਗਾਇਆ ਜਾ ਸਕੇ, ਇਸ ਮੌਕੇ ਸਾਰੇ ਅਹੁਦੇਦਾਰ ਸ਼ਾਮਿਲ ਹੋਏ ਤੇ ਫੈਸਲਾ ਕੀਤਾ ਗਿਆ ਕਿ 16 ਤਰੀਕ ਦੇ ਬੰਦ ਨੂੰ ਸਫਲ ਬਣਾਉਣ ਜਲਦੀ ਹੀ ਇਕੱਠੇ ਹੋ ਕੇ ਵੀ ਦੁਕਾਨਦਾਰਾਂ ਨੂੰ ਬੰਦ ਵਿੱਚ ਸਹਿਯੋਗ ਕਰਨ ਲਈ ਕਿਹਾ ਜਾਵੇਗਾ ਅਸੀਂ ਸਾਰੇ ਇਸ ਲਈ ਬਚਨ ਵੱਧ ਰਹਾਂਗੇ।

Advertisements

ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਵਾਹਦ ਜੈਨਸ ਸਕੱਤਰ ਨਵਦੀਪ ਸਿੰਘ ਧਾਮੀ ਮੀਤ ਪ੍ਰਧਾਨ ਰਣਧੀਰ ਸਿੰਘ ਕਡਿਆਣਾ, ਸੇਵਾ ਸਿੰਘ ਰੰਧਾਵਾ ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਾਮ 84, ਅਵਤਾਰ ਸਿੰਘ ਜਨ ਸਕੱਤਰ, ਕੁਲਵਿੰਦਰ ਸਿੰਘ ਇਕਾਈ ਪ੍ਰਧਾਨ ,ਅਮਰਜੀਤ ਸਿੰਘ ਫੰਗੋੜਾ, ਰਘਬੀਰ ਸਿੰਘ ਵਾਹਦ ਫੀਡਰ ਪ੍ਰਚਾਰਕ ,ਸੁਰਿੰਦਰ ਸਿੰਘ ਧਾਮੀ ਇਕਾਈ ਪ੍ਰਧਾਨ , ਨਰਿੰਦਰ ਸਿੰਘ ਬਰੋਟਾ ,ਤਰਸੇਮ ਸਿੰਘ ਰੰਧਾਵੇ, ਹਰਦੇਵ ਸਿੰਘ ਕਾਲਕਟ ,ਪਰਮਜੀਤ ਸਿੰਘ ਕਾਲਗਟ ,ਸਤਨਾਮ ਸਿੰਘ ਨੰਬਰਦਾਰ ,ਕੁਲਵੰਤ ਸਿੰਘ ਇਕਾਈ ਪ੍ਰਧਾਨ ਤੇ ਹੋਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here