ਜਿਲ੍ਹਾਂ ਪੁਲਿਸ ਨੇ ਚੋਰੀ ਦੇ 35 ਮੋਟਰਸਾਈਕਲ ਅਤੇ 2 ਟਰੈਕਟਰ ਕੀਤੇ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹਾ ਹੁਸ਼ਿਆਰਪੁਰ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸੁਰੇਂਦਰ ਲਾਂਬਾ ਆਈਪੀਐਸ, ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਮੂਹ ਹਲਕਾ ਨਿਗਰਾਨ ਅਫਸਰਾਂ ਜੀ ਦੀ ਨਿਗਰਾਨੀ ਹੇਠ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਮੁੱਖ ਅਫਸਰ ਥਾਣਾ ਵਲੋਂ ਮਿਤੀ 01/01/2024 ਤੋਂ 14/02/2024 ਤੱਕ ਚੋਰੀ ਹੋਏ ਵਹੀਕਲਾਂ ਨੂੰ ਟਰੇਸ ਕਰਨ ਲਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਵੱਖ-ਵੱਖ ਦਰਜ ਹੋਏ ਮੁਕੱਦਮਿਆਂ ਵਿੱਚੋਂ ਹੇਠ ਲਿਖੇ ਥਾਣਿਆਂ ਵਲੋਂ ਚੋਰੀ ਹੋਏ ਵਹੀਕਲਾਂ ਨੂੰ ਬ੍ਰਾਮਦ ਕੀਤਾ ਗਿਆ ਅਤੇ ਗ੍ਰਿਫਤਾਰ ਕੀਤੇ  ਆਰੋਪੀਆਂ ਪਾਸੋਂ ਹੋਰ ਕਿਹੜੀਆਂ-ਕਿਹੜੀਆਂ ਚੋਰੀਆ ਕੀਤੀਆਂ ਹਨ, ਬਾਰੇ ਪਤਾਜੋਈ ਕੀਤੀ ਜਾ ਰਹੀ ਹੈ। ਥਾਣਾ ਗੜਸ਼ੰਕਰ ਪੁਲਿਸ ਨੇ 19 ਮੋਟਰਸਾਈਕਲ ਅਤੇ 2 ਟਰੈਕਟਰ, ਹੁਸ਼ਿਆਰਪੁਰ ਸਿਟੀ ਪੁਲਿਸ ਨੇ 10 ਮੋਟਰਸਾਈਕਲ, ਬੁੱਲੋਵਾਲ ਪੁਲਿਸ ਨੇ 4 ਮੋਟਰਸਾਈਕਲ, ਦਸੂਹਾ ਪੁਲਿਸ ਨੇ 1 ਮੋਟਰਸਾਈਕਲ ਅਤੇ ਟਾਂਡਾ ਪੁਲਿਸ ਨੇ 1 ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕੁੱਲ 35 ਮੋਟਰਸਾਈਕਲ ਅਤੇ 2 ਟਰੈਕਟਰ ਬਰਾਮਦ ਕੀਤੇ ਹਨ।

Advertisements

LEAVE A REPLY

Please enter your comment!
Please enter your name here