ਮੰਗ ਦਾ ਵਿੱਤ ਸਰਕੂਲਰ ਨੰਬਰ ਜਾਰੀ ਹੋ ਜਾਣ ਤੇ ਸਮੂਹ ਜੇਈਜ, ਏਏਈਜ ਅਤੇ ਏਈਜ ਵੱਲੋਂ ਕੀਤਾ ਗਿਆ ਸੈਲੀਬਰੇਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੂਬਾ ਕਮੇਟੀ ਕੌਂਸਲ ਆਫ ਜੂਨੀਅਰ ਇੰਜੀਨੀਅਜ (ਪੀਐਸਈਬੀ) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਾਵਰ ਜੂਨੀਅਰ ਇੰਜੀਨੀਅਰਜ ਦੀ ਲਗਭਗ 13 ਸਾਲਾਂ ਤੋਂ ਪੈਂਡਿੰਗ ਪਈ ਮੁੱਢਲੀ ਤਨਖਾਹ 19260 ਰੁਪਏ ਦੀ ਮੰਗ ਦਾ ਵਿੱਤ ਸਰਕੂਲਰ ਨੰਬਰ 03/24 ਮਿਤੀ 14 ਫਰਵਰੀ 2024 ਜਾਰੀ ਹੋ ਜਾਣ ਕਾਰਨ ਕੌਂਸਲ ਆਫ ਜੂਨੀਅਰ ਇੰਜੀਨੀਅਰਜ ਸਰਕਲ ਹੁਸ਼ਿਆਰਪੁਰ ਦੇ ਸਮੂਹ ਜੇਈਜ, ਏਏਈਜ ਅਤੇ ਏਈਜ ਵੱਲੋਂ ਲੰਚ ਬਰੇਕ ਵਿੱਚ ਇਸ ਉਪਲਬਧੀ ਨੂੰ ਇੱਕਠੇ ਸੈਲੀਬਰੇਟ ਕੀਤਾ। ਇਹ  ਜਾਣਕਾਰੀ ਇੱਕ ਸਾਂਝੇ ਬਿਆਨ ਰਾਹੀ ਪ੍ਰੈਸ ਨੂੰ ਇੰਜ. ਉਮਨਿੰਦਰ ਸਿੰਘ ਸਰਕਲ ਪ੍ਰਧਾਨ ਅਤੇ ਸਰਕਲ ਸਕੱਤਰ ਇੰਜ. ਰਾਜੇਸ਼ ਆਨੰਦ ਵੱਲੋਂ ਦਿੱਤੀ ਗਈ। ਸਰਕਲ ਹੁਸ਼ਿਆਰਪੁਰ, ਕੌਂਸਲ ਆਫ ਜੂਨੀਅਰ ਇੰਜੀਨੀਅਰਜ ਦੀ ਸਮੂਚੀ ਲੀਡਰਸ਼ਿਪ ਵੱਲੋਂ ਇਸ ਮੰਚ ਤੋਂ ਪਾਵਰਕਾਮ/ਟਰਾਂਸਕੋ ਦੀ ਮੈਨੇਜਮੈਂਟ, ਪਾਵਰ ਸੈਕਟਰੀ, ਪਾਵਰ ਮਨਿਸਟਰ ਪੰਜਾਬ, ਵਿੱਤ ਮੈਨੇਜਮੈਂਟ ਅਤੇ ਵਿੱਤ ਮੰਤਰੀ ਪੰਜਾਬ ਦਾ ਇਨਿਸ਼ਲ ਪੇਅ 25 ਸਰਕੂਲਰ ਜਾਰੀ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਇੰਜ. ਰਾਜੀਵ ਜਸਵਾਲ (ਐਸਡੀਓ), ਇੰਜ. ਸੁਖਦੇਵ ਸਿੰਘ (ਐਸਡੀਓ), ਇੰਜ. ਵਿਕਰਾਂਤ ਜੋਸ਼ੀ (ਐਸਡੀਓ), ਇੰਜ. ਦੀਪਕ ਕੁਮਾਰ (ਐਸਡੀਓ), ਇੰਜ. ਜਸਵਿੰਦਰ ਸਿੰਘ (ਐਸਡੀਓ), ਇੰਜ. ਮੋਹਿੰਦਰ ਸਿੰਘ (ਐਸਡੀਓ  ਰਿਟਾਰਡ), ਇੰਜ. ਸ਼ਾਮ ਸੁਨਦੇਵ (ਸਾਬਕਾ ਪ੍ਰਧਾਨ ਜੇਈ ਕੌਂਸਲ), ਇੰਜ. ਅਜੈ ਕੁਮਾਰ ਸ਼ਰਮਾ (ਸੈਕਟਰੀ), ਇੰਜ. ਜਗਦੀਪ ਕੁਮਾਰ (ਪ੍ਰਧਾਨ ਮਾਹਿਲਪੁਰ ਡਿਵਿਜਨ), ਇੰਜ. ਜਸਵੰਤ ਸਿੰਘ ( ਪ੍ਰਧਾਨ ਸਿਟੀ ਡਿਵਿਜਨ), ਇੰਜ. ਬਲਰਾਜ ਡਡਵਾਲ (ਸੀਨੀਅਰ ਵਾਇਰ ਪ੍ਰਧਾਨ), ਇੰਜ. ਮਨਜੀਨਦੇਵ ਸਿੰਘ (ਸੀਨੀਅਰ ਸਿਟੀ ਡਿਵਿਜਨ), ਇੰਜ. ਗੁਰਜੀਤ ਸਿੰਘ ਸੈਕਟਰੀ ਸਬ-ਅਰਬਨ ਡਿਵਿਜਨ, ਇੰਜ. ਰੇਨੂੰ ਬਕਸ਼ੀ, ਇੰਜ. ਚਰਨਜੀਤ ਸਿੰਘ, ਇੰਜ. ਵਿਨੇ ਕੁਮਾਰ (ਫਾਇਨਾਸ ਸੈਕਟਰੀ) ਅਤੇ ਇੰਜ. ਜਸਪ੍ਰੀਤ ਸਿੰਘ ਦੇ ਨਾਲ-ਨਾਲ ਇੰਜ. ਸਨੀ ਠਾਕੁਰ ਨੇ ਸ਼ਮੂਲੀਅਤ ਕੀਤੀ।

Advertisements

LEAVE A REPLY

Please enter your comment!
Please enter your name here