ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਤਨਾਅ ਗ੍ਰਸਤ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ

ਫਾਜਿਲਕਾ (ਦ ਸਟੈਲਰ ਨਿਊਜ਼): ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਤਨਾਅ ਗ੍ਰਸਤ ਲੋਕਾਂ ਲਈ ਸਿਹਤ ਵਿਭਾਗ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ। ਇਸੇ ਤਹਿਤ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਸਿਹਤ ਵਿਭਾਗ ਦੇ ਟੈਲੀ ਪਲਸ ਟੋਲ ਫਰੀ ਨੰਬਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ । ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਇੱਥੇ ਤੈਨਾਤ ਮਨੋ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਰਾਏ ਲੈ ਸਕਦਾ ਹੈ।

Advertisements

ਕਾਰਜਕਾਰੀ ਸਿਵਿਲ ਸਰਜਨ ਡਾ ਕਵਿਤਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਿਕ ਰੋਗਾਂ ਦੇ ਲਈ ਸਲਾਹ ਲੈਣ ਲਈ ਲੋਕ ਇਸ ਨੰਬਰ ਤੇ ਕਾਲ ਕਰ ਸਕਦੇ ਹਨ। ਇਸ ਦਾ ਟੋਲ ਫਰੀ ਨੰਬਰ ਹੈ 14416 ਜਾਂ 1800 89 14416 ਜਿਸ ਤੇ ਕਾਲ ਕਰਕੇ ਕੋਈ ਵੀ ਮਾਨਸਿਕ ਰੋਗੀ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨਾਲ ਗੱਲ ਕਰਕੇ ਉਹਨਾਂ ਦੀ ਸਲਾਹ ਲੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸਮਾਂ ਚੱਲ ਰਿਹਾ ਹੈ ਜਿਸ ਕਾਰਨ ਅਕਸਰ ਵਿਦਿਆਰਥੀ ਤਨਾਅ ਵਿੱਚ ਆ ਜਾਂਦੇ ਹਨ ।

ਇਸ ਲਈ ਇਸ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਡਿਪਰੈਸ਼ਨ, ਨੀਂਦ ਨਾ ਆਉਣ ਵਰਗੀਆਂ ਜਾਂ ਭਾਵਨਾਤਮਕ ਤੌਰ ਤੇ ਕਮਜੋਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰ ਡਾਕਟਰਾਂ ਨਾਲ ਗੱਲ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਹੈਲਪਲਾਈਨ ਨੰਬਰ ਦੇ ਕੇਂਦਰ ਤੇ ਮਾਹਰ ਮਨੋਰੋਗ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਇਹ ਨੰਬਰ 24 ਘੰਟੇ ਕੰਮ ਕਰੇਗਾ।

LEAVE A REPLY

Please enter your comment!
Please enter your name here