ਪ੍ਰਵਾਸੀ ਭਾਰਤੀ ਸਰਦਾਰ ਕਸ਼ਮੀਰ ਸ਼ਾਹੀ ਨੇ ਸਰਹਾਲਾ ਮੁੰਡੀਆਂ ਸਕੂਲ ਨੂੰ ਆਵਾਜ਼ ਰਹਿਤ ਜਨਰੇਟਰ ਕੀਤਾ ਭੇਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਸੀ ਦੇ ਦਹਾਕੇ ਵਿੱਚ ਸਰਹਾਲਾ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਅਤੇ ਹਾਈ ਸਕੂਲ ਤੋਂ ਦਸਵੀਂ ਪਾਸ ਕਰਕੇ ਉਚੇਰੀ ਸਿੱਖਿਆ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰ ਅਮਰੀਕਾ ਜਾ ਵਸੇ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਅੱਜ ਵੀ ਆਪਣੇ ਪਿੰਡ ਦੇ ਮੋਹ ਨਾਲ ਉਸੇ ਤਰ੍ਹਾਂ ਹੀ ਜੁੜੇ ਹੋਏ ਹਨ ਜਿਵੇਂ ਉਹ ਕਦੇ ਪਿੰਡੋਂ ਬਾਹਰ ਗਏ ਹੀ ਨਾ ਹੋਣ। ਆਪਣੀ ਪਤਨੀ ਸਰਦਾਰਨੀ ਤਲਵਿੰਦਰ ਕੌਰ ਸ਼ਾਹੀ, ਬੇਟੀ ਡਾਕਟਰ ਪਰਲੀਨ ਕੌਰ ਸ਼ਾਹੀ ਅਤੇ ਪਾਇਲਟ ਬੇਟੇ ਕੀਰਤ ਸਿੰਘ ਸ਼ਾਹੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਪਣੇ ਪਿੰਡ ਦੀ ਫੇਰੀ ਦੌਰਾਨ ਸਰਦਾਰ ਕਸ਼ਮੀਰ ਸਿੰਘ ਸ਼ਾਹੀ ਵਲੋਂ ਆਪਣੇ ਪਿੰਡ ਦੇ ਸਕੂਲ ਦਾ ਦੌਰਾ ਕੀਤਾ। ਉਹਨਾਂ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਆਪਣੇ ਬੱਚਿਆਂ ਨੂੰ ਆਪਣੇ ਸਕੂਲ ਦੀਆਂ ਪੁਰਾਣੀਆਂ ਯਾਦਾਂ ਨਾਲ ਰੁਬਰੂ ਕਰਵਾਇਆ ਅਤੇ ਪਿੰਡ ਦੇ ਹੀ ਸੇਵਾ ਮੁਕਤ ਅਧਿਆਪਕ ਮਾਸਟਰ ਅਵਤਾਰ ਸਿੰਘ ਜੀ ਜ਼ੋ ਉਹਨਾਂ ਨੂੰ ਖਾਸ ਤੌਰ ਤੇ ਸਕੂਲ ਲੈ ਕੇ ਆਏ ਸਨ, ਬਾਰੇ ਵੀ ਦੱਸਿਆ ਕਿ ਇਹ ਸਾਨੂੰ ਅੰਗਰੇਜ਼ੀ ਵਿਸ਼ਾ ਪੜਾਉਂਦੇ ਸਨ। ਕਸ਼ਮੀਰ ਸਿੰਘ ਸ਼ਾਹੀ ਦੇ ਪਰਮ ਮਿੱਤਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ ਪ੍ਰਿੰਸੀਪਲ ਸ਼ਲਿੰਦਰ ਸਿੰਘ ਜੀ ਵੀ ਇਸ ਮੌਕੇ ਨਾਲ ਆਏ ਅਤੇ ਉਨ੍ਹਾਂ ਕਸ਼ਮੀਰ ਸਿੰਘ ਸ਼ਾਹੀ ਨਾਲ ਆਪਣੀਆਂ ਇਸ ਸਕੂਲ ਵਿੱਚ ਪੜਦਿਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਕਸ਼ਮੀਰ ਸਿੰਘ ਸ਼ਾਹੀ ਵਲੋਂ ਇਹ ਵੀ ਦੱਸਿਆ ਗਿਆ ਉਸ ਵਲੋਂ ਅਮਰੀਕਾ ਵਾਸੀ ਕਰਮਜੀਤ ਸਿੰਘ ਸ਼ਾਹੀ ਦੇ ਪਿਤਾ ਜੀ ਕੋਲੋਂ ਪ੍ਰਾਇਮਰੀ ਅਤੇ ਮਾਤਾ ਜੀ ਕੋਲੋਂ ਹਾਈ ਸਕੂਲ ਵਿੱਚ ਵਿਦਿਆ ਹਾਸਲ ਕੀਤੀ ।

Advertisements

ਇਸ ਮੌਕੇ ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਅੱਜ ਉਹਨਾਂ ਲਈ ਅਤੇ ਖਾਸ ਕਰਕੇ ਸਕੂਲ ਦੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਿੱਥੇ ਪਹਿਲਾਂ ਵੀ ਕਸ਼ਮੀਰ ਸਿੰਘ ਸ਼ਾਹੀ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਕੂਲ ਨੂੰ ਅਨੇਕਾਂ ਵਾਰ ਆਰਥਿਕ ਮਦਦ ਦਿੱਤੀ ਗਈ ਹੈ, ਇੱਕ ਕਲਾਸ ਰੂਮ ਦੀ ਉਸਾਰੀ ਵੀ ਕਰਵਾਈ ਹੋਈ ਹੈ ਉੱਥੇ ਅੱਜ ਉਨ੍ਹਾਂ ਵਲੋਂ ਸਕੂਲ ਨੂੰ ਅਵਾਜ਼ ਰਹਿਤ ਜਨਰੇਟਰ ਜਿਸ ਦੀ ਕੀਮਤ ਲੱਗਭਗ 2.50 ਲੱਖ ਰੁਪਏ ਹੈ,ਭੇਂਟ ਕੀਤਾ ਗਿਆ ਜ਼ੋ ਕੁਝ ਦਿਨਾਂ ਬਾਅਦ ਸਕੂਲ ਪਹੁੰਚ ਜਾਵੇਗਾ। ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਪਰਵਾਸੀ ਭਾਰਤੀ ਕਸ਼ਮੀਰ ਸਿੰਘ ਸ਼ਾਹੀ ਅਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਸਕੂਲ ਸਟਾਫ਼ ਮੈਂਬਰ ਲੈਕਚਰਾਰ ਸਰਬਜੀਤ ਸਿੰਘ, ਜਰਨੈਲ ਸਿੰਘ, ਮੈਡਮ ਰਜਨੀ ਅਰੋੜਾ,ਅਨੀਤਾ ਕਮਾਰੀ, ਅੰਜੂ ਬਾਲਾ, ਸ਼ਿਮਲਾ ਦੇਵੀ, ਮੈਡਮ ਪ੍ਰਿਆ, ਮਨਜੀਤ ਕੌਰ, ਗੁਰਦੇਵ ਕੌਰ , ਕੰਪਿਊਟਰ ਅਧਿਆਪਕ ਸ.ਨਰੇਸ਼ ਕੁਮਾਰ, ਪਰਮਿੰਦਰ ਕੁਮਾਰ,ਅਮਨਦੀਪ ਸਿੰਘ, ਕਮਲਜੀਤ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਅਤੇ ਸੁਨੀਲ ਕੁਮਾਰ ਹਾਜ਼ਰ ਸਨ।

LEAVE A REPLY

Please enter your comment!
Please enter your name here