ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰਿਆਂ ਨਾਲ ਕਾਂਗਰਸ ਪਾਰਟੀ ਨੇ ਕੱਢਿਆ ਕਿਸਾਨ ਟਰੈਕਟਰ ਮਾਰਚ 

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਕਾਂਗਰਸ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਕਿਸਾਨ ਟਰੈਕਟਰ ਮਾਰਚ ਕੱਢਿਆ  ਇਹ ਮਾਰਚ ਦਾਣਾ ਮੰਡੀ ਕਪੂਰਥਲਾ ਤੋਂ ਰਮਣੀਕ ਚੌਂਕ, ਕਪੂਰਥਲਾ ਬਾਈਪਾਸ, ਡੀ.ਸੀ. ਚੌਂਕ, ਬੱਸ ਸਟੈਂਡ, ਸਤਨਰਾਇਣ ਬਾਜ਼ਾਰ, ਪੁਰਾਣਾ ਕਚਹਿਰੀ ਚੌਂਕ ਤੋਂ ਚਾਰ ਬੱਤੀ ਚੌਂਕ ਹੁੰਦਾ ਹੋਇਆ ਮੁੜ ਰਮਣੀਕ ਚੌਂਕ ਵਿਚ ਸਮਾਪਤ ਹੋਇਆ |

Advertisements

ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਤੇ ਪੰਜਾਬ ਸਰਕਾਰ ਮੂਕਦਰਸ਼ਕ ਬਣੀ ਹੋਈ ਹੈ ਤੇ ਖਨੌਰੀ ਬਾਰਡਰ ‘ਤੇ ਪਿਛਲੇ ਦਿਨੀਂ ਹੋਈ ਗੋਲੀਬਾਰੀ ਦੌਰਾਨ ਇਕ ਨੌਜਵਾਨ ਸ਼ੁਭਕਰਨ ਸ਼ਹੀਦ ਹੋ ਚੁੱਕਾ ਹੈ, ਪ੍ਰੰਤੂ ਪੰਜਾਬ ਸਰਕਾਰ ਨੇ ਅਜੇ ਤੱਕ ਉਸ ‘ਤੇ ਗੋਲੀ ਚਲਾਉਣ ਵਾਲਿਆਂ ਵਿਰੁੱਧ ਕੇਸ ਦਰਜ ਨਹੀਂ ਕੀਤਾ, ਜਿਸ ਨੂੰ ਲੈ ਕੇ ਸਮੁੱਚੇ ਕਿਸਾਨ ਮਜ਼ਦੂਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨ ਸੰਘਰਸ਼ ਦਾ ਡਟ ਕੇ ਸਹਿਯੋਗ ਦੇਵੇਗੀ ਤੇ ਉਨ੍ਹਾਂ ਵਿਰੁੱਧ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ | ਗੁਰਦੀਪ ਬਿਸ਼ਨਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ  ਤੁਰੰਤ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਦੀ ਵੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ |

ਇਸ ਮੌਕੇ ਲਾਭ ਚੰਦ ਥਿਗਲੀ,ਸੰਤੋਖ ਸਰਪੰਚ ਇੱਬਣ, ਮਲਕੀਤ ਕੋਕਲਪੁਰ, ਅਵਤਾਰ ਸਿੰਘ ਚੇਅਰਮੈਨ, ਗੁਰਦੀਪ ਬਿਸ਼ਨਪੁਰ, ਕਰਨੈਲ ਸਿੰਘ ਕੋਕਲਪੁਰ, ਜਗਤਾਰ ਸਰਪੰਚ ਭੇਲਾ, ਲਕਸ਼ਮਣ ਸਰਪੰਚ ਝੱਲ ਠੀਕਰੀਵਾਲ, ਮਨੋਹਰ ਸਿੰਘ ਨੂਰਪੁਰ ਰਾਜਪੂਤਾਨ, ਗੁਰਜੀਤ, ਗੁਰਦੇਵ ਸਿੰਘ ਸਰਪੰਚ, ਹਰਦੇਵ ਸਿੰਘ ਪੰਚ, ਹਰਦੀਪ ਸਿੰਘ, ਡੀ. ਇਲਾ ਕੋਠੀ, ਵਿਸਾਖਾ ਸਿੰਘ, ਪ੍ਰੀਤਮ ਸਿੰਘ,  ਹਰਵਿੰਦਰ ਸਿੰਘ ਕੋਟ ਕਰਾਰ ਖਾਂ, ਸੱਤਾ ਰਸੂਲਪੁਰ ਬ੍ਰਾਹਮਣਾ, ਬਲਵੰਤ ਸਿੰਘ ਕੋਟ ਕਰਾਰ ਖਾਂ, ਪੰਮਾ ਦਿਓਲ ਖੋਜੇਵਾਲ, ਸੁਰਿੰਦਰ ਸਿੰਘ ਤੇ ਬਲਜਿੰਦਰ ਸਿੰਘ ਵਡਾਲਾ, ਦਲਜੀਤ ਸਿੰਘ ਬਡਿਆਲ, ਤਰਲੋਚਨ ਸਿੰਘ ਗੋਸ਼ੀ ਸੁੰਨੜਵਾਲ, ਬਲਦੇਵ ਸਿੰਘ, ਪਰਮਜੀਤ ਸਿੰਘ ਬੱਸਣ , ਇੰਦਰਜੀਤ ਸਿੰਘ ਨਵਾਂ ਪਿੰਡ ਭੱਠੇ, ਮਨਦੀਪ ਦੀਪੂ ਭਗਤਪੁਰ,  ਪਲਵਿੰਦਰ ਸਰਪੰਚ ਧਵਾਖੇ ਜਗੀਰ, ਲਖਵਿੰਦਰ ਸਿੰਘ ਮੈਣਵਾ , ਕਰਨੈਲ ਸਿੰਘ ਸਰਪੰਚ ਪੱਖੋਵਾਲ , ਪਲਵਿੰਦਰ ਸਿੰਘ ਸੈਦੋਵਾਲ , ਅਮਰੀਕ ਸਿੰਘ ਬਰਿੰਦਪੁਰ , ਸੋਨੀ ਘੁਗਬੇਟ , ਜਤਿੰਦਰ , ਜਸਵਿੰਦਰ ਅਲੌਦੀਪੁਰ ਭਜਨ ਸਿੰਘ ਭਲਾਈਪੁਰ, ਬਲਵੀਰ ਬੱਲੀ ਅਤੇ ਬੱਬੂ ਸਿੱਧਵਾਂ ਦੋਨਾਂ , ਭਾਣੂ ਲੰਗਾ ਫਕੀਰ ਸਿੰਘ , ਜਗਤਾਰ ਸਿੰਘ, ਦੀਪਕ ਸਲਮਾਨ,  ਜਤਿਨ ਸ਼ਰਮਾ,  ਨਰੈਣ ਵਿਸ਼ਿਸ਼ਟ,  ਮੋਹਿਤ ਭੋਲਾ,  ਸੁਜਲ ਮਲਹੋਤਰਾ, ਕਨਵ ਪਾਸੀ,  ਰਾਜਬੀਰ ਸਿੰਘ,  ਕੁਲਜੀਤ ਥਿੰਦ,  ਕੈਪਟਨ ਰਾਜੇਸ਼ ਸ਼ਰਮਾ,  ਅਵਤਾਰ ਸਿੰਘ ਸੋਢੀ,ਆਦਿ ਹਾਜ਼ਿਰ ਸਨ 

LEAVE A REPLY

Please enter your comment!
Please enter your name here