Tuesday, October 13, 2026
Home Latest ਪੈਸੇ ਦੇਣ ਤੋਂ ਇੰਨਕਾਰ ਕਰਨ ਤੇ ਧੀ ਨੇ ਮਾਂ ਦਾ ਕੀਤਾ ਕਤਲ

ਪੈਸੇ ਦੇਣ ਤੋਂ ਇੰਨਕਾਰ ਕਰਨ ਤੇ ਧੀ ਨੇ ਮਾਂ ਦਾ ਕੀਤਾ ਕਤਲ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਭਵਾਨੀਗੜ੍ਹ ਵਿੱਚ ਭੇਦਭਰੇ ਹਲਾਤਾਂ ਵਿੱਚ ਧੀ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਮੂਰਤੀ ਦੇਵੀ ਨੇ ਆਪਣੀ ਧੀ ਨੀਤੂ ਨੂੰ ਪੈਸੇ ਦੇਣ ਤੋਂ ਇੰਨਕਾਰ ਕੀਤਾ ਸੀ ਜਿਸ ਕਾਰਨ ਉਸਨੇ ਗੁੱਸੇ ਵਿੱਚ ਆ ਕੇ ਆਪਣੀ ਮਾਂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।

Advertisements

ਜਾਣਕਾਰੀ ਦਿੰਦੇ ਮੂਰਤੀ ਦੀ ਨੂੰਹ ਨੇ ਦੱਸਿਆ ਕਿ ਜਦੋਂ ਉਹ ਘਰ ਆਈ ਤਾਂ ਉਸਨੇ ਦੇਖਿਆਂ ਕਿ ਉਸਦੀ ਸੱਸ ਦੀ ਲਾਸ਼ ਫਰਸ਼ ਤੇ ਪਈ ਹੋਈ ਹੈ ਤੇ ਉਸਦੇ ਅੱਖਾਂ, ਸਰੀਰ ਤੇ ਨੱਕ ਤੇ ਸੱਟ ਦੇ ਨਿਸ਼ਾਨ ਬਣੇ ਹੋਏ ਸਨ, ਤੇ ਉਸਨੇ ਜਦੋਂ ਜਾਂਚ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਸੱਸ ਦਾ ਕਤਲ ਉਸਦੀ ਨੰਨਦ ਨੇ ਕੀਤਾ ਹੈ ਤੇ ਉਸਨੇ ਤੁਰੰਤ ਉਸਨੂੰ ਪੁਲਿਸ ਦੇ ਹਵਾਲੇ ਕੀਤਾ।

LEAVE A REPLY

Please enter your comment!
Please enter your name here