ਪੁਲਿਸ ਨੇ ਲੁਟੇਰੇ ਨੂੰ ਕੀਤਾ ਕਾਬੂ, 10 ਚੋਰੀ ਦੇ ਫ਼ੋਨ ਬਰਾਮਦ

ਮਲੇਰਕੋਟਲਾ,(ਦ ਸਟੈਲਰ ਨਿਊਜ਼): ਮਾਲੇਰਕੋਟਲਾ ਪੁਲਿਸ ਨੇ ਸਟਰੀਟ ਕ੍ਰਾਈਮਜ਼ ਵਿਰੁੱਧ ਇੱਕ ਅਹਿਮ ਕਾਰਵਾਈ ਕਰਦਿਆਂ ਅੱਜ ਇੱਕ ਬਦਨਾਮ ਮੋਬਾਈਲ ਫ਼ੋਨ ਖੋਹਣ ਵਾਲੇ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 10 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਇੱਕ ਸਥਾਨਕ ਵਾਸੀ ਤੋਂ ਹਾਲ ਹੀ ਵਿੱਚ ਖੋਹਿਆ ਗਿਆ ਮਹਿੰਗਾ ਮੋਬਾਈਲ ਫ਼ੋਨ ਵੀ ਸ਼ਾਮਲ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਸਾਹਿਦ ਉਰਫ਼ ਲੂਜਾ ਵਾਸੀ ਮੁਹੱਲਾ ਨਵਾਬ ਖ਼ਾਨ ਦਿੱਲੀ ਗੇਟ ਮਲੇਰਕੋਟਲਾ ਵਜੋਂ ਹੋਈ ਹੈ।

Advertisements

ਇਸ ਸਬੰਧੀ ਪ੍ਰੈੱਸ ਮੀਡੀਆ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੀੜਤ ਬਿੱਕਰ ਸਿੰਘ ਨੇ ਦੋਸ਼ ਲਾਇਆ ਸੀ ਕਿ ਮੁਹੰਮਦ ਸਾਹਿਦ ਉਰਫ਼ ਲੂਜਾ ਨੇ 9 ਮਾਰਚ ਨੂੰ ਜਦੋਂ ਉਹ ਘਰ ਦੇ ਬਾਹਰ ਸੀ ਤਾਂ ਉਸ ਨੂੰ ਝਾਂਸਾ ਦੇ ਕੇ ਉਸ ਦਾ ਓਪੋ ਮੋਬਾਈਲ  ਫ਼ੋਨ ਖੋਹ ਲਿਆ ਸੀ । ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਮਲੇਰਕੋਟਲਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ 1 ਮਲੇਰਕੋਟਲਾ ਦੇ ਐਸਐਚਓ ਇੰਸਪੈਕਟਰ ਸਾਹਿਬ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਲਜ਼ਮ ਸਨੈਚਰ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਨਾ ਸਿਰਫ਼ ਸਨੈਚਰ ਨੂੰ ਦਬੋਚ ਲਿਆ ਸਗੋਂ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ 10 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਐਫ.ਆਈ.ਆਰ ਨੰ. 22 ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਖਿਲਾਫ ਥਾਣਾ ਸਿਟੀ-1 ਵਿਖੇ ਮਿਤੀ 10.03.2024 ਆਈ.ਪੀ.ਸੀ. ਦੀ ਧਾਰਾ 379-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਫ਼ੋਨਾਂ ਵਿੱਚ ਖੋਹਿਆ ਗਿਆ POCO ਮੋਬਾਈਲ, 2 OPPO ਫ਼ੋਨ, 1 Techno Spark, 1 Vivo, 2 Samsung, 1 Redmi, 1 Realme ਅਤੇ 1 Jio ਦਾ ਫ਼ੋਨ ਸ਼ਾਮਲ ਹਨ।

ਮਾਲੇਰਕੋਟਲਾ ਦੇ ਐਸਐਸਪੀ ਖੱਖ ਨੇ ਕਿਹਾ ਕਿ ਮਾਲੇਰਕੋਟਲਾ ਪੁਲਿਸ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਸਨੈਚਿੰਗ ਵਰਗੇ ਸਟਰੀਟ ਕ੍ਰਾਈਮ ਨੂੰ ਨੱਥ ਪਾਉਣ ਲਈ ਵਚਨਬੱਧ ਹੈ। ਉਨ੍ਹਾਂ ਸਿਟੀ-1 ਦੀ ਟੀਮ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਚੋਰੀ ਹੋਏ ਸਾਮਾਨ ਦੀ ਬਰਾਮਦਗੀ ਲਈ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ। ਕਾਬੂ ਕੀਤੇ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ। ਐਸਐਸਪੀ ਖੱਖ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੋਰ ਚੋਰੀ ਦੀਆਂ ਵਾਰਦਾਤਾਂ ਵਿੱਚ ਉਸਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here