ਲੋਕ ਸਭਾ ਚੋਣਾਂ: ਕੈਬਨਿਟ ਮੰਤਰੀਆਂ ਨੂੰ ਮੈਦਾਨ ‘ਚ ਉਤਾਰਨਾ ਆਪ ਦੀ ਮਗਰੂਰੀ ਜਾਂ ਮਜ਼ਬੂਰੀ: ਅਰਵਿੰਦ ਖੰਨਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੇ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਫੈਸਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਖਾਸ ਆਦਮੀ ਹੀ ਇਸ ਪਾਰਟੀ ਦੀ ਪਹਿਲੀ ਪਸੰਦ ਹਨ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਆਪ ਦੇ ਇਸ ਫੈਸਲੇ ਪਿੱਛੇ ਜਾਂ ਤਾਂ ਉਸ ਦੀ ਮਗਰੂਰੀ ਝਲਕ ਰਹੀ ਹੈ ਜਾਂ ਫਿਰ ਮਜ਼ਬੂਰੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੱਤਾਧਾਰੀ ਪਾਰਟੀ ਨੂੰ ਸਿਰਫ਼ ਦੋ ਸਾਲ ਦੇ ਸਾਸ਼ਨ ਤੋਂ ਬਾਅਦ ਆਈ ਕਿਸੇ ਚੋਣ ਲਈ ਯੋਗ ਉਮੀਦਵਾਰਾਂ ਦੀ ਕਮੀ ਦਾ ਰੜਕਣਾ ਇਹ ਸਾਬਿਤ ਕਰਦਾ ਹੈ ਕਿ ਉਸ ਨੇ ਖੁਦ ਹੀ ਕਬੂਲ ਕਰ ਲਿਆ ਹੈ ਕਿ ਉਹ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ।

Advertisements

ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਦੇ ਪੰਜ ਮੰਤਰੀ ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਭਾਗਾਂ ਤੋਂ ਦੂਰ ਰਹਿਣਗੇ ਤਾਂ ਫਿਰ ਉਨ੍ਹਾਂ ਵਿਭਾਗਾਂ ਦਾ ਵਾਲੀ ਵਾਰਸ ਕੋਣ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੈ ਕੇ ਆਪ ਨੇ ਆਪਣੇ ਪੈਰਾਂ ਤੇ ਆਪ ਕੁਲਹਾੜੀ ਮਾਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਦੇ ਹੇਠਲੇ ਕੇਡਰ ਵਿੱਚ ਵੀ ਗਲਤ ਸੁਨੇਹਾ ਗਿਆ ਹੈ ਕਿ ਇੱਥੇ ਕੰਮ ਦਾ ਨਹੀਂ ਬਲਕਿ ਚੰਮ ਦਾ ਮੁੱਲ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਦਲਾਅ ਦਾ ਦਾਅਵਾ ਕਰਨ ਵਾਲੀ ਪਾਰਟੀ ਨੇ ਦਿਖਾ ਦਿੱਤਾ ਹੈ ਕਿ ਇਹ ਕਿਸ ਤਰ੍ਹਾਂ ਦਾ ਬਦਲਾਅ ਲੈ ਕੇ ਆਉਣ ਦੇ ਸੁਪਨੇ ਆਮ ਲੋਕਾਂ ਨੂੰ ਦਿਖਾ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀਆਂ ਨੇ ਲੋਕ ਸਭਾ ਚੋਣ ਇਮਾਨਦਾਰੀ ਨਾਲ ਲੜਣੀ ਹੈ ਤਾਂ ਉਹ ਨੈਤਿਕਤਾ ਦਾ ਆਧਾਰ ਤੇ ਅਸਤੀ਼ਫਾ ਦੇਣ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪਾਰਟੀ ਦੀ ਇਹ ਸੋਚ ਹੈ ਕਿ ਮੌਜੂਦਾ ਕੈਬਨਿਟ ਮੰਤਰੀ ਦੇ ਦਬਾਅ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਹੱਕ ਵਿੱਚ ਭੁਗਤਣਗੇ। 

LEAVE A REPLY

Please enter your comment!
Please enter your name here