ਤਲਵਾੜਾ ਰੋਡ ਤੇ ਬੇਕਾਬੂ ਕਾਰ ਨੇ ਦੁਕਾਨ ਬਾਹਰ ਖੜੇ ਔਰਤ ਅਤੇ ਪੁਰਸ਼ ਨੂੰ ਦਰੜਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਦਸੂਹਾ-ਤਲਵਾੜਾ ਰੋਡ ਤੇ ਇੱਕ ਦਰਦਨਾਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਕਰਿਆਨੇ ਦੀ ਦੁਕਾਨ ਵਿੱਚ ਵੜ ਗਈ ਜਿਸ ਤੋਂ ਬਾਅਦ ਦਰਖਤ ਨਾਲ ਲਟਕ ਗਈ। ਜਾਣਕਾਰੀ ਮੁਤਾਬਕ ਕਾਰ ਅੱਡਾ ਰੈਲੀ ਕੋਲ ਪਹੁੰਚੀ ਤਾਂ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ। ਜਿਸ ਤੋਂ ਬਾਅਦ ਖੰਬੇ ਨਾਲ ਟਕਰਾਉਂਦੀ ਹੋਈ ਦੁਕਾਨ ਅੰਦਰ ਵੜ ਗਈ। ਇਸ ਹਾਦਸੇ ਵਿੱਚ ਦੁਕਾਨ ਬਾਹਰ ਖੜੀ ਇੱਕ ਔਰਤ ਇਸਦੀ ਚਪੇਟ ਵਿੱਚ ਆ ਗਈ, ਇਸ ਤੋਂ ਇਲਾਵਾ ਬੱਸ ਦੀ ਉਡੀਕ ਕਰ ਰਿਹਾ ਇੱਕ ਵਿਅਕਤੀ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਦੋਵੇਂ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ। ਕਾਰ ਚਾਲਕ ਤੋਂ ਪੁੱਛਗਿੱਛ ਕੀਤੀ ਗਈ। ਕਾਰ ਚਾਲਕ ਨੇ ਕਿਹਾ ਕਿ ਸਾਹਮਣੇ ਤੋ ਟਰੱਕ ਆ ਰਿਹਾ ਸੀ ਜਿਸ ਕਾਰਨ ਉਸ ਨੂੰ ਪਤਾ ਨਹੀ ਲੱਗਿਆ ਤੇ ਉਸ ਨੇ ਕਾਰ ਦੀ ਬ੍ਰੇਕ ਮਾਰ ਦਿੱਤੀ। ਜਿਸ ਤੋ ਬਾਅਦ ਕਾਰ ਦੁਕਾਨ ਅੰਦਰ ਜਾ ਵੜੀ। ਪੁਲਿਸ ਦਾ ਕਹਿਣਾ ਹੈ ਕਿ ਚਾਲਕ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisements

LEAVE A REPLY

Please enter your comment!
Please enter your name here