12-13 ਸਾਲ ਦਾ ਬੱਚਾ ਪਿੰਡ ਕੰਧਾਲਾ ਜੱਟਾਂ ਤੋਂ ਲਾਵਾਰਿਸ ਹਾਲਤ ਵਿੱਚ ਮਿਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਲ ਭਲਾਈ ਕਮੇਟੀ, ਰਾਮ ਕਲੋਨੀ ਕੈਪ, ਹੁਸ਼ਿਆਰਪੁਰ ਦੇ ਸਨਮੁੱਖ ਇੱਕ ਲਾਵਾਰਿਸ ਬੱਚਾ ਜਿਸਦੀ ਉਮਰ ਕਰੀਬ 12-13 ਸਾਲ ਹੈ, ਰੰਗ ਸਾਵਲਾਂ ਜਿਸ ਨੇ ਨੀਲੇ ਰੰਗ ਦਾ ਪਜਾਮਾ ਅਤੇ ਪੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ ਪੇਸ਼ ਕੀਤਾ ਗਿਆ ਹੈ। ਬੱਚੇ ਦੀ ਦਿਮਾਗੀ ਹਾਲਤ ਠੀਕ ਨਹੀਂ ਜਾਪਦੀ ਅਤੇ ਆਪਣੇ ਮਾਤਾ-ਪਿਤਾ ਅਤੇ ਘਰ ਦੇ ਬਾਰੇ ਵਿੱਚ ਕੁੱਝ ਵੀ ਦੱਸਣ ਵਿੱਚ ਅਸਮਰੱਥ ਹੈ।

Advertisements

ਇਹ ਬੱਚਾ ਪਿੰਡ ਕੰਧਾਲਾ ਜੱਟਾਂ, ਤਹਿਸੀਲ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਤੋਂ ਲਾਵਾਰਿਸ ਹਾਲਤ ਵਿੱਚ ਪ੍ਰਾਪਤ ਹੋਇਆ ਹੈ। ਇਸ ਬੱਚੇ ਬਾਰੇ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਹੋਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ: ਚੇਅਰਪਰਸਨ, ਬਾਲ ਭਲਾਈ ਕਮੇਟੀ (90561-32747), ਜਿਲ੍ਹਾ ਬਾਲ ਸੁਰੱਖਿਆ ਅਫਸਰ ਹੁਸ਼ਿਆਰਪੁਰ (98765-91722), ਬਾਲ ਸੁਰੱਖਿਆ ਅਫਸਰ (98035-87761) ਗੁਰਜੀਤ ਸਿੰਘ, ਪਿੰਡ ਕੰਧਾਲਾ ਜੱਟਾ 9915344517.

LEAVE A REPLY

Please enter your comment!
Please enter your name here