ਚਾਹ ਬਣਾਉਦੇ ਸਮੇਂ ਗੈਸ ਸਿਲੰਡਰ ਨੂੰ ਲੱਗੀ ਅੱਗ, 4 ਦੀ ਮੌ-ਤ

ਭਲੂਨੀ (ਦ ਸਟੈਲਰ ਨਿਊਜ਼)। ਭਲੂਨੀ ਦੇ ਪਿੰਡ ਡੁਮਰੀ ਵਿੱਚ ਚਾਹ ਬਣਾਉਂਦੇ ਸਮੇਂ ਅਚਾਨਕ ਰਸੋਈ ਦਾ ਗੈਸ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸ਼ੰਕਰ ਗੁਪਤਾ ਬਿਜਲੀ ਦੇ ਸਮਾਨ ਦੀ ਦੁਕਾਨ ਚਲਾਉਦਾ ਹੈ ਤੇ ਉਹ ਦੁਕਾਨ ਤੇ ਚੱਲ ਗਿਆ ਸੀ ਤੇ ਉਸਦੇ ਪਿੱਛੋ ਉਸਦੀ ਪਤਨੀ ਜਦੋ ਘਰ ਚਾਹ ਬਣਾ ਰਹੀ ਸੀ ਤਾਂ ਚਾਹ ਬਣਾਉਦੇ ਸਮੇਂ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ।ਜਿਸ ਵਿੱਚ ਆਰਤੀ ਅਤੇ ਉਸ ਦੀਆ ਲੜਕੀਆ ਆਂਚਲ ਤੇ ਸਿਸ਼ਟੀ ਤੇ ਉਸਦੇ ਲੜਕੇ ਕੁੰਦਨ ਦੀ ਮੌਕੇ ਤੇ ਹੀ ਮੌ-ਤ ਹੋ ਗਈ।

Advertisements

ਧਮਾਕਾਂ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਤੇ ਛੱਤ ਉੱਡ ਗਈ, ਤੇ ਅਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟਰੇਟ ਅਖੰਡ ਪ੍ਰਤਾਪ ਸਿੰਘ, ਐਸਪੀ ਸੰਕਲਪ ਸ਼ਰਮਾ, ਐਸਡੀਐਮ ਦਿਸ਼ਾ ਸ੍ਰੀਵਾਸਤਵ, ਐਸਪੀ ਦੇਹਤ ਡਾ. ਭੀਮ ਕੁਮਾਰ ਗੌਤਮ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ, ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here