ਅਲਾਇੰਸ ਕਲੱਬ ਕਪੂਰਥਲਾ ਕਿੰਗਸ ਦੇ ਅਗਲੇ ਵਰੇ ਲਈ ਨਵੀਂ ਟੀਮ ਦਾ ਗਠਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਲਾਇੰਸ ਕਲੱਬ ਕਪੂਰਥਲਾ ਕਿੰਗ ਦੀ ਸਾਲ 2024-25 ਵਾਸਤੇ ਟੀਮ ਚੁਣਨ ਲਈ ਮਿਤੀ 30 ਮਾਰਚ 2024 ਨੂੰ ਇਕ ਮੀਟਿੰਗ ਲੰਡਨ ਹੋਟਲ ਕਪੂਰਥਲਾ ਵਿਖੇ ਆਯੋਜਿਤ ਕੀਤੀ ਗਈ ਜਿਸ ਦੀ ਰਹਿਨੁਮਾਈ  ਐਲੀ ਪਵਨਜੀਤ ਸਿੰਘ ਵਾਲੀਆ ਵੱਲੋਂ ਕੀਤੀ ਗਈ । ਇਸ ਮੀਟਿੰਗ ਵਿੱਚ ਐਲੀ ਮਹਿੰਦਰ ਕੁਮਾਰ ਸ਼ਰਮਾ, ਐਲੀ ਮਨਦੀਪ ਸਿੰਘ, ਐਲੀ ਸੁਖਵਿੰਦਰ ਸਿੰਘ ਜਿਮੀ, ਐਲੀ ਜਸਰਮਨਦੀਪ ਸਿੰਘ, ਐਲੀ ਪ੍ਰੀਤਪਾਲ  ਸਿੰਘ ਐਲੀ ,ਸ੍ਰੀ ਹਰਪ੍ਰੀਤ ਸਿੰਘ, ਐਲੀ ਹਰਮਨਦੀਪ ਸਿੰਘ, ਐਲੀ ਰਾਜਪਾਲ ਐਰੀ ਵੱਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਐਲੀ ਮਨਦੀਪ ਸਿੰਘ ਵੱਲੋਂ ਉਹਨਾਂ ਦੇ ਪ੍ਰਧਾਨਗੀ ਦੇ ਵਰੇ ਦੌਰਾਨ ਕੀਤੇ ਗਏ ਕੰਮਾਂ ਸਬੰਧੀ ਸਾਰੇ ਹੀ ਅਲਾਇੰਸ ਮੈਂਬਰਾਂ ਵੱਲੋਂ ਪੁਰਜੋਰ ਸਲਾਘਾ ਕੀਤੀ ਗਈ। ਨਵੀਂ ਟੀਮ ਦਾ ਗਠਨ ਕਰਨ ਵਾਸਤੇ ਪਹਿਲਾਂ ਹੀ ਸਰਬ ਸੰਮਤੀ ਨਾਲ ਚੁਣੇ ਜਾ ਚੁੱਕੇ ਪ੍ਰਧਾਨ ਐਲੀ ਸੁਖਵਿੰਦਰ ਸਿੰਘ ਜਿਮੀ ਵੱਲੋਂ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ।

Advertisements

ਉਹਨਾਂ ਵੱਲੋਂ ਆਪਣੀ ਨਵੀਂ ਟੀਮ ਵਿੱਚ ਐਲੀ ਜਸਰਮਨਦੀਪ ਸਿੰਘ ਨੂੰ ਬਤੌਰ ਜਨਰਲ ਸਕੱਤਰ, ਐਲੀ ਰਾਜਪਾਲ ਐਰੀ ਨੂੰ ਖਜਾਨਚੀ ਅਤੇ ਐਲੀ ਪ੍ਰੀਤਪਾਲ ਸਿੰਘ ਨੂੰ ਪੀ.ਆਰ. ਓ ਨਿਯੁਕਤ ਕੀਤਾ ਗਿਆ। ਅਲਾਇੰਸ ਕਲੱਬ ਕਪੂਰਥਲਾ ਕਿੰਗਸ ਦੇ ਸਮੂਹ ਮੈਂਬਰਾਂ ਵੱਲੋਂ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ।ਚੁਣੀ ਗਈ ਨਵੀਂ ਟੀਮ ਵੱਲੋਂ ਆਪਣੇ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਦੇ ਸਮੂਹ ਮੈਂਬਰਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਨਵੇਂ ਵਰੇ ਦੌਰਾਨ ਲੋਕ ਭਲਾਈ ਦੇ ਕੰਮ ਕਰਨ ਲਈ ਵੱਧ ਤੋਂ ਵੱਧ ਪ੍ਰੋਜੈਕਟ ਲਿਆਂਦੇ ਜਾਣਗੇ ਤਾਂ ਜੋ ਮਨੁੱਖਤਾ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਸੇਵਾ ਕੀਤੀ ਜਾ ਸਕੇ।

LEAVE A REPLY

Please enter your comment!
Please enter your name here