ਦਿੱਲੀ ਦੀ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਪੂਰਾ ਦੇਸ਼ ਕੇਜਰੀਵਾਲ ਦੇ ਨਾਲ ਹੈ: ਸਾਹੀ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗਿ੍ਫ਼ਤਾਰੀ ਦੇ ਰੋਸ ਵਜੋਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਚ ਐਤਵਾਰ ਨੂੰ ਕੀਤੀ ਗਈ ਮੈਗਾ ਰੈਲੀ ਹਿੱਸਾ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਹੀ ਨੇ ਕਿਹਾ ਕਿ ਇਸ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਪੂਰਾ ਦੇਸ਼ ਕੇਜਰੀਵਾਲ ਦੇ ਨਾਲ ਹੈ।ਸਾਹੀ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਹਰਾ ਸਕਦੇ ਹਨ ਇਸ ਲਈ ਪਾਰਟੀ ਨੂੰ ਖ਼ਤਮ ਕਰਨ ਲਈ ਇਕ-ਇਕ ਨੇਤਾ ਨੂੰ ਜੇਲ੍ਹ ਚ ਬੰਦ ਕੀਤਾ ਜਾ ਰਿਹਾ ਹੈ। ਇਹ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਉਹ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦੇ ਨੇਤਾ ਜੇਲ੍ਹ ਜਾਣ ਤੋਂ ਨਹੀਂ ਡਰਦੇ ਹਨ, ਝੂਠੇ ਕੇਸਾਂ ਤੋਂ ਨਹੀਂ ਡਰਦੇ ਹਨ।

Advertisements

ਅਸੀਂ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਆਖ਼ਰੀ ਸਾਹ ਤੱਕ ਲੜਾਂਗੇ। ਇਸ ਮੌਕੇ ਸਾਹੀ ਨੇ ਕਿਹਾ ਕਿ ਸੂਬੇ ਦੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਕੰਮਾਂ ਤੋਂ ਖੁਸ਼ ਹੋ ਕੇ ਪੰਜਾਬ ਵਾਸੀ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀ ਚੋਲ਼ੀ ਵਿਚ ਪਾਉਣਗੇ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀਆਂ ਸਿਰ ਤੇ ਸਾਬਕਾ ਸਰਕਾਰਾਂ ਵਲੋਂ ਅਫ਼ਸਰਸ਼ਾਹੀ ਦੀ ਲਟਕਾਈ ਲਾਲ ਫੀਤਾਸ਼ਾਹੀ ਦੀ ਇਕੱਲੀ ਤਲਵਾਰ ਹੀ ਨਹੀਂ ਹਟਾਈ ਸਗੋ ਵੈਟ ਟੈਕਸ, ਕੇਂਦਰੀ, ਸੂਬਾ ਟੈਕਸਾਂ ਦੇ ਨਿਪਟਾਰੇ ਲਈ ਵਨ ਟਾਈਮ ਸੈਟਲਮੈਂਟ ਮੁਆਫੀ ਸਕੀਮ, ਹੁਣ ਇੱਕ ਕਰੋੜ ਰੁਪਏ ਦੀ ਬਜਾਏ 2 ਕਰੋੜ ਰੁਪਏ ਟਰਨ ਓਵਰ ਵਪਾਰ ਵਾਲੇ ਵਪਾਰੀਆਂ ਨੂੰ 5 ਲੱਖ ਰੁਪਏ ਮੁਫ਼ਤ ਸਿਹਤ ਬੀਮਾ ਸਕੀਮ ਆਦਿ ਰਾਹਤਾਂ ਨਾਲ ਲੱਦ ਕੇ ਵਪਾਰੀਆਂ ਦਾ ਸਾਹ ਸੁਖਾਲਾ ਕਰ ਦਿੱਤਾ ਹੈ।

LEAVE A REPLY

Please enter your comment!
Please enter your name here