ਹੁਸ਼ਿਆਰਪੁਰ ਪੁਲਿਸ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਨੂੰ ਕੀਤਾ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਰੇਂਦਰ ਲਾਂਬਾ,ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼, ਸਰਬਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਦੀ ਨਿਗਰਾਨੀ ਹੇਠ ਅਤੇ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਦਸੂਹਾ ਦੀ ਹਦਾਇਤਾ ਅਨੁਸਾਰ ਸਬ-ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਦੀ ਯੋਗ ਅਗਵਾਈ ਹੇਠ ਚੋਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਚੋਰ ਨੂੰ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਹੈ। 27-3-2024 ਨੂੰ ਮਲਕੀਤ ਕੋਰ ਪਤਨੀ ਉਕਾਰ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਨੇ ਪੁਲਿਸ ਪਾਸ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ 27-3-2024 ਨੂੰ ਦਿੱਲੀ ਵਿਖੇ ਗਏ ਹੋਏ ਸੀ ਤੇ ਜਦੋਂ ਘਰ ਵਾਪਿਸ ਆਏ ਤਾਂ ਕਮਰਿਆ ਦੇ ਤਾਲੇ ਟੁੱਟੇ ਹੋਏ ਸਨ ਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ।

Advertisements

ਜਿਸ ਤੇ ਮੁਕੱਦਮਾ ਨੰਬਰ 22 ਮਿਤੀ 31.03.2024 ਅ/ਧ 380,457 ਭ:ਦ:ਸ ਥਾਣਾ ਤਲਵਾੜਾ ਦਰਜ ਰਜਿਸਟਰ ਕੀਤਾ ਗਿਆ। 05.04.2024 ਨੂੰ ਏਐਸਆਈ ਰਣਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਕੱਦਮਾ ਹਜਾ ਦੇ ਆਰੋਪੀ ਵਿਜੇ ਕੁਮਾਰ ਪੁੱਤਰ ਧਰਮ ਸਿੰਘ ਵਾਸੀ ਨਮੋਲੀ ਹਾਰ ਥਾਂਣਾ ਤਲਵਾੜਾਂ ਜਿਲਾ ਹੁਸ਼ਿਆਰਪੁਰ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਪੁੱਛਗਿੱਛ ਮੁਕੱਦਮਾ ਹਜਾ ਦੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਸ ਦੇ ਘਰੋਂ ਚੋਰੀ ਕੀਤਾ 8 ਤੋਲੇ ਸੋਨੇ ਦੇ ਗਹਿਣੇ ਅਤੇ 38 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਬ੍ਰਾਂਮਦਗੀ:-
1) ਸੋਨੇ ਦਾ ਹਾਰ ਸਮੇਤ ਕਾਟੇ ਅਤੇ ਮੁੰਦਰੀ =01 ਸੈਟ
2) ਸੋਨੇ ਦੀਆ ਮੁੰਦਰੀਆ ਜੈਂਟਸ =02
3) ਸੋਨੇ ਦੀ ਚੈਨ ਸਮੇਤ ਲੋਕਟ=01
4) ਸੋਨੇ ਦੀਆ ਲੇਡੀਜ ਕੰਨਾ ਦੀਆ ਵਾਲੀਆ= 1 ਸੈਟ
5) ਸੋਨੇ ਦੇ ਲੇਡੀਜ ਕਾਟੇਂ=1 ਸੈਟ
6) ਚਾਂਦੀ ਦਾ ਬਰੈਸਲੈਟ =01
7) ਚਾਂਦੀ ਦੀ ਚੈਨ ਜੈਟਸ =01
8) ਚਾਂਦੀ ਦੀਆ ਲੇਡੀਜ ਝਾਜਰਾ ਦੀਆ ਜੋੜੀਆ =2 ਸੈਟ
9) ਚਾਂਦੀ ਦੇ ਲੇਡੀਜ ਕਾਟੇ=01 ਸੈਟ
10) ਚਾਂਦੀ ਦਾ ਲੇਡੀਜ ਗਲੇ ਦਾ ਹਾਰ ਪੁਰਾਣਾ =1 ਸੈਟ
11) ਚਾਂਦੀ ਦੀਆ ਮੁੰਦਰੀਆ ਪੈਰਾ ਵਿਚ ਪਾਉਣ ਵਾਲੀਆ ਲੇਡੀਜ =1 ਜੋੜੀ

LEAVE A REPLY

Please enter your comment!
Please enter your name here