ਨਵਵਿਆਹੁਤਾ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕਸ਼ੀ, ਲੜਕੀ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਲਗਾਏ ਆਰੋਪ

ਲੁਧਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੁਧਿਆਣਾ ਵਿੱਚ ਇੱਕ ਨਵਵਿਆਹੁਤਾ ਨੇ ਨੰਗਲ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਵੱਲੋਂ ਨਵਵਿਆਹੁਤਾ ਦੀ ਕੁੱਟਮਾਰ ਕੀਤੀ ਜਾਂਦੀ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਕਮਲਪ੍ਰੀਤ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ। ਪਿਛਲੇ 6 ਮਹੀਨੇ ਪਹਿਲਾਂ ਉਸ ਨੇ ਆਪਣੀ ਲੜਕੀ ਕਮਲਪ੍ਰੀਤ ਦਾ ਵਿਆਹ ਮੰਡੀ ਗੋਬਿੰਦਗੜ੍ਹ ਦੇ ਅਮਰਿੰਦਰ ਸਿੰਘ ਨਾਲ ਕੀਤਾ ਸੀ। ਅਮਰਿੰਦਰ ਸਿੰਘ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦੇ ਹਨ।

Advertisements

ਉਸਨੂੰ ਕਈ ਵਾਰ ਕੁੱਟਿਆ ਵੀ ਗਿਆ ਤੇ ਕੋਮਲਪ੍ਰੀਤ ਪਿਛਲੇ 20 ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਕੱਲ੍ਹ ਘਰੋਂ ਨਿਕਲਣ ਸਮੇਂ ਕਮਲਪ੍ਰੀਤ ਨੇ ਦੱਸਿਆ ਕਿ ਉਹ ਬੁਖਾਰ ਹੋਣ ਕਾਰਨ ਡਾਕਟਰ ਕੋਲ ਦਵਾਈ ਲੈਣ ਜਾ ਰਹੀ ਸੀ। ਕਾਫੀ ਦੇਰ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਨਹੀ ਮਿਲੀ।

ਪਰ ਅੱਜ ਕਮਲਪ੍ਰੀਤ ਦੀ ਨੰਗਲ ਨਗਰ ਵਿਚ ਤੈਰਦੀ ਲਾਸ਼ ਮਿਲੀ। ਕਮਲਪ੍ਰੀਤ ਦਾ 6 ਮਹੀਨੇ ਪਹਿਲਾਂ ਦੂਜਾ ਵਿਆਹ ਹੋਇਆ ਸੀ। ਪੁਲਿਸ ਨੇ ਪਤੀ ਅਮਰਿੰਦਰ ਸਿੰਘ ਅਤੇ ਸੱਸ ਪੁਸ਼ਪਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here