ਯੁਵਾ ਵਰਗ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ: ਮੋਹਿਤ ਭੋਲਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਲੋਕਾਂ ਦੀ ਮਨਪਸੰਦ ਰਾਜਨੀਤਿਕ ਪਾਰਟੀ ਕਾਂਗਰਸ ਹੈ ਅਤੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਯੂਥ ਕਾਂਗਰਸ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੋਹਿਤ ਭੋਲਾ ਉਪ ਪ੍ਰਧਾਨ ਬਲਾਕ ਯੂਥ ਕਾਂਗਰਸ ਨੇ ਕੀਤਾ ਭੋਲਾ ਨੇ ਕਿਹਾ ਕਿ ਦੇਸ਼ ਅੰਦਰ ਕਾਂਗਰਸ ਪਾਰਟੀ ਨੂੰ ਸਮੇਂ ਸਮੇਂ ਤੇ ਜਿਤਾਉਣ ਚ ਯੂਥ ਕਾਂਗਰਸ ਨੇ ਅਹਿਮ ਭੂਮਿਕਾ ਨਿਭਾਈ ਹੈ।

Advertisements

ਕਾਂਗਰਸ ਪਾਰਟੀ ਨੇ ਵੀ ਯੂਥ ਕਾਂਗਰਸ ਚੋ ਕਈ ਆਗੂ ਕਾਂਗਰਸ ਪਾਰਟੀ ਚ ਲਿਆਕੇ ਵਿਧਾਇਕ, ਸਾਂਸਦ ਅਤੇ ਕੈਬਨਿਟ ਅਤੇ ਕੇਂਦਰੀ ਮੰਤਰੀ ਬਣਾਏ ਹਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਯੂਥ ਕਾਂਗਰਸ ਦੀ ਹੀ ਦੇਣ ਹੈ। ਭੋਲਾ ਨੇ ਕਿਹਾ ਕਿ 2024 ਦੀਆਂ ਲੋਕਸਭਾ ਚੋਣਾਂ ਚ ਦੇਸ਼ ਚ ਕਾਂਗਰਸ ਪਾਰਟੀ ਨੂੰ ਜਿਤਾਉਣ ਚ ਯੂਥ ਕਾਂਗਰਸ ਅਹਿਮ ਭੂਮਿਕਾ ਅਦਾ ਕਰੂਗੀ। 

LEAVE A REPLY

Please enter your comment!
Please enter your name here