Monday, October 26, 2026
Home Latest ਰੇਲਗੱਡੀ ਦੀ ਚਪੇਟ ‘ਚ ਆਉਣ ਕਾਰਨ ਡੀਐਸਪੀ ਦੇ ਪੁੱਤਰ ਦੀ ਮੌਤ, ਖੁਦਕੁਸ਼ੀ...

ਰੇਲਗੱਡੀ ਦੀ ਚਪੇਟ ‘ਚ ਆਉਣ ਕਾਰਨ ਡੀਐਸਪੀ ਦੇ ਪੁੱਤਰ ਦੀ ਮੌਤ, ਖੁਦਕੁਸ਼ੀ ਦਾ ਖਦਸ਼ਾ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਬਸ਼ੀਰਪੁਰ ਰੇਲਵੇ ਕਰਾਸਿੰਗ ਨਜ਼ਦੀਕ ਰੇਲਗੱਡੀ ਦੀ ਚਪੇਟ ਵਿੱਚ ਆਉਣ ਨਾਲ ਇੱਕ ਲੜਕੇ ਦੀ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 28 ਸਾਲਾਂ ਅਜੈ ਪਾਲ ਸਿੰਘ ਉਰਫ਼ ਲਾਲੀ ਵਜੋਂ ਹੋਈ ਹੈ। ਜਿਸ ਤੋਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Advertisements

ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਪਰਚੀ ਮਿਲੀ ਸੀ। ਜਿਸ ਤੇ ਨੰਬਰ ਲਿਖਿਆ ਹੋਇਆ ਸੀ। ਜਦੋਂ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਨੰਬਰ ਡੀਐਸਪੀ ਦਾ ਨਿਕਲਿਆ। ਜਿਸ ਤੋਂ ਪਤਾ ਲੱਗਿਆ ਕਿ ਅਜੈ ਪਾਲ ਦਿਹਾਤੀ ਪੁਲਿਸ ਵਿੱਚ ਤਾਇਨਾਤ ਡੀਐਸਪੀ ਸੁਖਜੀਤ ਸਿੰਘ ਦਾ ਪੁੱਤਰ ਸੀ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here