Monday, October 12, 2026
Home Punjab ਨੈਣਾ ਜੀਵਨ ਜੋਤੀ ਕਲੱਬ ਨੇ ਵਿਸਵ ਖੂਨਦਾਨੀ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

ਨੈਣਾ ਜੀਵਨ ਜੋਤੀ ਕਲੱਬ ਨੇ ਵਿਸਵ ਖੂਨਦਾਨੀ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਸਟੇਟ ਬਲੱਡ ਟਰਾਂਸਫਿਊਜ਼ਨ ਕੋਸਲ ਪੰਜਾਬ ਵੱਲੋ ਵਿਸਵ ਖੂਨਦਾਨੀ ਦਿਵਸ ਮੌਕੇ ਖੂਨਦਾਨ ਕੈਂਪ ਲਗਵਾਉਣ ਅਤੇ 14 ਤੋਂ 30 ਜੂਨ 2024 ਤੱਕ ਵਿਸੇਸ ਖੂਨਦਾਨ ਜਾਗਰੂਕਤਾ ਮੁਹਿੰਮ ਮਨਾਉਣ ਸੰਬੰਧੀ ਪ੍ਰਾਪਤ ਹਦਾਇਤਾਂ ਦੇ ਮੱਦੇ ਨਜ਼ਰ ਅੱਜ ਮਿਤੀ 14 ਜੂਨ 2024 ਨੂੰ ਮਾਣਯੋਗ ਸਿਵਲ ਸਰਜਨ ਰੂਪਨਗਰ ਜੀ ਦੀ ਅਗੁਵਾਈ ਹੇਠ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵਿਖੇ ਨੈਣਾ ਜੀਵਨ ਜੋਤੀ ਕਲੱਬ ਰੂਪਨਗਰ ਵੱਲੋ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ। ਇਸ ਕੈਂਪ ਵਿੱਚ ਜਿਲ੍ਹਾ ਰੂਪਨਗਰ ਦੇ ਵੱਖ ਵੱਖ ਸਥਾਨਾਂ ਤੋ ਆਏ ਖੂਨਦਾਨੀਆਂ ਅਤੇ ਨੈਣਾ ਜੀਵਣ ਜੋਤੀ ਕਲੱਬ ਰੂਪਨਗਰ ਦੇ ਮੈਂਬਰਾਨ ਦੁਆਰਾ ਖੂਨਦਾਨ ਕੀਤਾ ਗਿਆ।

Advertisements

ਇਸ ਮੌਕੇ ਡਾ.ਭਵਲੀਨ, ਬਲੱਡ ਟਰਾਂਸਫਿਊਜ਼ਨ ਅਫਸਰ ਅਤੇ ਧਰੁਵ ਨਾਰੰਗ (ਪ੍ਰਧਾਨ ਨੈਣਾ ਜੀਵਣ ਜੋਤੀ ਕਲੱਬ) ਅਤੇ ਨੁਮਾਇੰਦਿਆਂ ਵੱਲੋ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਖੂਨਦਾਨੀਆਂ ਦੀ ਵਿਸੇਸ ਤੋਰ ਤੇ ਹੋਸਲਾ ਅਫਜ਼ਾਈ ਕੀਤੀ ਗਈ । ਕੈਂਪ ਦੋਰਾਨ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਦੁਆਰਾ ਤਕਰੀਬਨ 15 ਬਲੱਡ ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਨੈਣਾ ਜੀਵਣ ਜੋਤੀ ਕਲੱਬ ਰੂਪਨਗਰ ਤੋ ਅਤਿੰਦਰਪਾਲ ਸਿੰਘ, ਵਰਿੰਦਰ ਵਿਆਸ, ਸੰਦੀਪ ਕੱਕੜ, ਭੁਪੇਸ ਕੁਮਾਰ, ਇੰਦਰਪਾਲ, ਅਨਿਲ ਕੁਮਾਰ, ਵਿਕਾਸ ਕੁਮਾਰ, ਸਸੀ ਚੋਪੜਾ, ਅਮਿਤ ਸੂਦ ਆਦਿ ਕਲੱਬ ਮੈਂਬਰ ਅਤੇ ਬਲੱਡ ਸੈਂਟਰ ਟੀਮ ਤੋਂ ਜੋਇਲ ਥਾਮਸ (ਐਮ.ਐਲ.ਟੀ ਗ੍ਰੇਡ-1), ਜਸਪ੍ਰੀਤ ਕੌਰ (ਐਮ.ਐਲ.ਟੀ), ਹਰਪ੍ਰੀਤ ਕੌਰ (ਐਮ.ਐਲ.ਟੀ ਗ੍ਰੇਡ-2), ਮਿਸ ਅਮਨਦੀਪ ਕੌਰ (ਐਮ.ਐਲ.ਟੀ.), ਮਨਜੀਤ ਕੌਰ (ਕਾਂਊਸਲਰ) ਆਦਿ ਟੀਮ ਮੈਂਬਰ ਵਿਸੇਸ ਤੋਰ ਤੇ ਹਾਜ਼ਰ ਰਹੇ।

LEAVE A REPLY

Please enter your comment!
Please enter your name here