
ਅੱਬੂਵਾਲ (ਦ ਸਟੈਲਰ ਨਿਊਜ਼)। ਅੱਬੂਵਾਲ ਦਾ ਨੌਜ਼ਵਾਨ ਕੈਨੇਡਾ ਵਿੱਚ ਇੱਕ ਹਫ਼ਤੇ ਤੋਂ ਲਾਪਤਾ ਹੈ। ਨੌਜ਼ਵਾਨ ਦੀ ਪਹਿਚਾਣ ਚਰਨਦੀਪ ਸਿੰਘ ਉਮਰ 22 ਸਾਲਾ ਵਾਸੀ ਪਿੰਡ ਅੱਬੂਵਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚਰਨ ਕਰੀਬ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ ਤੇ ਉਹ ਵੀਰਵਾਰ ਸਵੇਰੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਜ਼ ਕੰਮ ਤੇ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਪਰ ਵਾਪਸ ਘਰ ਨਹੀ ਆਇਆ।

ਜਾਣਕਾਰੀ ਦਿੰਦੇ ਉਸਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਚਰਨ ਰੋਜ਼ ਘਰ ਫੋਨ ਕਰਦਾ ਸੀ ਤੇ ਜਦੋਂ ਕਈ ਦਿਨਾਂ ਤੱਕ ਉਸਦਾ ਫੋਨ ਨਹੀ ਆਇਆ ਤੇ ਪਰਿਵਾਰਕ ਮੈਬਰਾਂ ਨੇ ਕਿਸੇ ਤਰ੍ਹਾਂ ਉਸਦੇ ਦੋਸਤਾਂ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਇੱਕ ਹਫਤੇ ਤੋਂ ਉਹ ਲਾਪਤਾ ਹੈ। ਫਿਲਹਾਲ ਕੈਨੇਡੀਅਨ ਪੁਲਿਸ ਨੂੰ ਸੂਚਿਤ ਕੀਤਾ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ।












