
ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਬਲਾਕ ਤਲਵਾੜਾ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਪੰਡਾਇਣ ਵਿੱਚ ਸਤਿਕਾਰ ਯੋਗ ਪੂਜਾ ਦੇਵੀ ਜੀ ਨੇ ਆਪਣੀ ਸਵਰਗਵਾਸੀ ਪਤੀ ਸ਼੍ਰੀ ਰਾਮ ਪਾਲ ਮਹਿਰਾ ਦੀ ਯਾਦ ਵਿੱਚ ਗਰਮੀ ਭਰੇ ਮੌਸਮ ‘ਚ ਸਕੂਲੀ ਬੱਚਿਆਂ ਨੂੰ ਠੰਢਾ ਜਲ ਸਪਲਾਈ ਦੀ ਸੁਵਿਧਾ ਲਈ ਆਪਣੀ ਨੇਕ ਕਿਰਤ ਕਮਾਈ ਵਿਚੋਂ ਪੰਡਾਇਣ ਸਕੂਲ ਨੂੰ ਵਾਟਰ ਕੂਲਰ ਭੇਂਟ ਕੀਤਾ।

ਸਕੂਲ ਮੁੱਖੀ ਮੈਡਮ ਮੀਨਾਕਸ਼ੀ ਨੇ ਸਤਿਕਾਰਯੋਗ ਪੂਜਾ ਦੇਵੀ ਜੀ ਦੁਆਰਾ ਕੀਤੇ ਸ਼ਲਾਘਾਯੋਗ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਦੇ ਬੱਚਿਆਂ ਲਈ ਭੇਂਟ ਕੀਤਾ ਵਾਟਰ ਕੂਲਰ ਗਰਮੀ ਦੇ ਮੌਸਮ ਵਿੱਚ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਅਧਿਆਪਕ ਅਸ਼ਵਨੀ ਕੁਮਾਰ , ਅਧਿਆਪਕਾ ਅਨੀਤਾ ਰਾਣੀ ਅਤੇ ਰਕੇਸ਼ ਕੁਮਾਰ ਹਾਜ਼ਰ ਸਨ।











