Tuesday, October 13, 2026
Home Latest ਸਟੱਬਲ ਬਰਨਿੰਗ ਨੂੰ ਮੁੱਖ ਰੱਖਦੇ ਹੋਏ ਬੇਲਰ ਮਾਲਕਾਂ ਦੀ ਬਾਇਓਮਾਸ ਐਗਰੀਗੇਟਰਾਂ ਨਾਲ...

ਸਟੱਬਲ ਬਰਨਿੰਗ ਨੂੰ ਮੁੱਖ ਰੱਖਦੇ ਹੋਏ ਬੇਲਰ ਮਾਲਕਾਂ ਦੀ ਬਾਇਓਮਾਸ ਐਗਰੀਗੇਟਰਾਂ ਨਾਲ ਕਰਵਾਈ ਗਈ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪਠਾਨਕੋਟ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਮੁੱਖ ਰੱਖਦੇ ਮਾਨਯੋਗ ਡਿਪਟੀ ਕਮਿਸ਼ਨਰ, ਪਠਾਨਕੋਟ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਠਾਨਕੋਟ ਵਲੋਂ ਬੇਲਰ ਮਾਲਕਾਂ ਅਤੇ Pioneer 9ndustries Pvt. Ltd. Pathankot. ਦੀ ਮੀਟਿੰਗ ਕਰਵਾਈ ਗਈ। ਜਿਸ ਵਿੱਚ ਪਠਾਨਕੋਟ ਜ਼ਿਲ੍ਹੇ ਨੂੰ ਇੱਕ ਵਾਰ ਫਿਰ ਤੋਂ ਪ੍ਰਦੂਸ਼ਣ ਰਹਿਤ ਜ਼ਿਲ੍ਹਾ ਬਣਾਉਣ ਲਈ ਪਰਾਲੀ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਇੰਡਸਟਰੀ ਦੇ ਡਾਇਰੈਕਟਰ ਪਵਨ ਸ਼ਰਮਾ ਨੇ ਕਿਹਾ ਕਿ ਸਾਡੇ ਇਸ ਪਲਾਂਟ ਵਿੱਚ 350 ਟਨ ਪਰਾਲੀ ਦੀ ਪ੍ਰਤੀ ਦਿਨ ਲੋੜ ਹੈ। ਪਠਾਨਕੋਟ ਜ਼ਿਲ੍ਹੇ ਵਿੱਚ ਗੁੱਜਰ ਭਾਈਚਾਰੇ ਵੱਲੋਂ ਪਰਾਲੀ ਦੀ ਖਰੀਦ ਜਿਆਦਾ ਹੋਣ ਕਰਕੇ, ਇਹ ਲੋੜ ਨਾਲ ਦੇ ਜ਼ਿਲ੍ਹਿਆਂ ਤੋਂ ਪਰਾਲੀ ਖਰੀਦ ਕੇ ਪੂਰੀ ਕੀਤੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਵੱਲੋਂ ਬੇਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ  ਇੱਕਜੁੱਟ ਹੋ ਕੇ ਕੰਮ ਕਰਨ ਦੀ ਸਲਾਹ ਦਿੱਤੀ ਗਈ। ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਹਰਮਿੰਦਰਪਾਲ ਸਿੰਘ, ਖੇਤੀਬਾੜੀ ਅਫਸਰ ਡਾ. ਜਸਬੀਰ ਸਿੰਘ, ਡਿਪਟੀ ਪੀ.ਡੀ. ਸੁੱਖਪ੍ਰੀਤ ਸਿੰਘ, ਇੰਡਸਟਰੀ ਡਾਇਰੈਕਟਰ ਸ਼੍ਰੀ ਪਵਨ ਸ਼ਰਮਾ ਅਤੇ ਬੇਲਰ ਮਾਲਕ ਹਾਜਿਰ ਸਨ।

Advertisements

LEAVE A REPLY

Please enter your comment!
Please enter your name here