ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਬਹਾਦੁਰ ਲਾਹੜੀ ਵਿਖੇ ਨੇਚਰ ਪਾਰਕ ਦਾ ਕੀਤਾ ਉਦਘਾਟਨ, ਪਾਰਕ ਲੋਕਾਂ ਨੂੰ ਕੀਤਾ ਸਮਰਪਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਅੰਦਰ ਮੁੱੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਅੰਦਰ ਪੋਦੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਜਾ ਰਿਹਾ ਹੈ, ਅਤੇ ਲੋਕਾਂ ਵਿੱਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਪਿੰਡਾਂ ਅੰਦਰ ਨੇਚਰ ਪਾਰਕ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ ਜਿਸ ਅਧੀਨ ਅੱਜ ਪਿੰਡ ਬਹਾਦੁਰ ਲਾਹੜੀ ਵਿਖੇ ਵੀ ਇਸ ਨੇਚਰ ਪਾਰਕ ਦਾ ਉਦਘਾਟਣ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਬਹਾਦੁਰ ਲਾਹੜੀ ਵਿਖੇ ਨੇਚਰ ਪਾਰਕ ਦਾ ਉਦਘਾਟਣ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੰਜੀਵ ਤਿਵਾੜੀ, ਕੰਜ਼ਰਵੇਟਰ ਆਫ ਫਾਰੈਸਟ, ਉੱਤਰੀ ਸਰਕਲ, ਧਰਮਵੀਰ ਦੈਰੂ, ਡਵੀਜ਼ਨਲ ਜੰਗਲਾਤ ਅਫ਼ਸਰ, ਪਠਾਨਕੋਟ, ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਠਾਕੁਰ ਭੁਪਿੰਦਰ ਸਿੰਘ, ਜੰਗ ਬਹਾਦੁਰ ਵਣ ਰੇਂਜ ਅਫਸਰ ਧਾਰ, ਮੁਨੀਸ ਕੁਮਾਰ ਵਣ ਗਾਰਡ , ਵਾਰਡ ਕੌਂਸਲਰ ਰੀਤਿਕਾ, ਤਰਸੇਮ ਸਿੰਘ ਵਣ ਗਾਰਡ, ਅਜੈ ਪਠਾਨਿਆ ਬਲਾਕ ਅਫਸਰ, ਵਰਿੰਦਰ ਜੀਤ ਸਿੰਘ ਰੇਜ ਅਫਸਰ , ਸਮਸੇਰ ਸਿੰਘ ਬਲਾਕ ਅਫਸਰ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਲੋਕਾਂ ਨੂੰ ਚੰਗੀ ਸਿਹਤ ਮਿਲ ਸਕੇ ਸੁੱਧ ਵਾਤਾਵਰਣ ਮਿਲ ਸਕੇ ਇਸ ਉਦੇਸ ਨਾਲ ਪੰਜਾਬ ਸਰਕਾਰ ਵੱਲੋਂ ਪੋਦੇ ਲਗਾਉਂਣ ਦੀ ਮੂਹਿੰਮ ਸੁਰੂ ਕੀਤੀ ਗਈ ਹੈ ਅਤੇ ਲੋਕਾਂ ਵਿੱਚ ਵੀ ਪੋਦੇ ਲਗਾਉਂਣ ਨੂੰ ਲੈ ਕੇ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ । ਇਸ ਦੇ ਨਾਲ ਨਾਲ ਪਿੰਡਾਂ ਅੰਦਰ ਨੇਚਰ ਪਾਰਕਾਂ ਦਾ ਨਿਰਮਾਣ ਕਰਕੇ ਲੋਕਾਂ ਨੂੰ ਇਹ ਪਾਰਕਾਂ ਸਮਰਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ਅਧੀਨ ਅੱਜ ਲੱਖਾਂ ਰੁਪਏ ਦੀ ਲਾਗਤ ਨਾਲ ਨੇਚਰ ਪਾਰਕ ਬਣਾ ਕੇ ਪਿੰਡ ਬਹਾਦੁਰ ਲਾਹੜੀ ਦੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਪਾਰਕ ਪਿੰਡ ਦੀ ਧਰੋਹਰ ਹੈ ਅਤੇ ਲੋਕਾਂ ਨੂੰ ਇਸ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਚੰਗੀ ਸਿਹਤ ਲਈ ਇਸ ਪਾਰਕ ਵਿੱਚ ਸੈਰ ਕਰਨਗੇ । ਉਨ੍ਹਾਂ ਦੱਸਿਆ ਕਿ ਪਾਰਕ ਅੰਦਰ ਸੈਰ ਲਈ ਬਹੁਤ ਵਧੀਆ ਟ੍ਰੇਕ ਬਣਾਇਆ ਗਿਆ ਹੈ, ਸੋਲਰ ਲਾਈਟਾਂ ਲਗਾਈਆਂ ਗਈਆਂ ਹਨ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ, ੳਪਨ ਜਿਮ ਅਤੇ ਇੱਕ ਗਜੀਬੋ ਦਾ ਨਿਰਮਾਣ ਵੀ ਕੀਤਾ ਗਿਆ ਹੈ ਜੋ ਲੋਕਾਂ ਨੂੰ ਸਹੁਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇੱਕ ਬਹੁਤ ਹੀ ਵਧੀਆ ਪਾਰਕ ਪਿੰਡ ਤਾਰਾਗੜ੍ਹ ਅੰਦਰ ਵੀ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਾਰਕ ਦਾ ਨਿਰੀਖਣ ਕੀਤਾ ਗਿਆ ਅਤੇ ਪੋਦਾ ਵੀ ਲਗਾਇਆ ਗਿਆ। ਉਨ੍ਹਾਂ ਲੋਕਾਂ ਨੂੰ ਵਾਤਾਰਵਣ ਸੁੱਧ ਰੱਖਣ ਦੇ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਪ੍ਰੇਰਿਤ ਕੀਤਾ।

Advertisements

LEAVE A REPLY

Please enter your comment!
Please enter your name here