Friday, October 23, 2026
Home Latest ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਅਨੁਸਾਰ ਮਲੀਨ ਕਿੱਤਾ ਕਰਨ ਵਾਲਿਆ ਦਾ...

ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਅਨੁਸਾਰ ਮਲੀਨ ਕਿੱਤਾ ਕਰਨ ਵਾਲਿਆ ਦਾ ਤੁਰੰਤ ਕੀਤਾ ਜਾਵੇ ਸਰਵੇ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵੱਲੋਂ ਇਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੋਰਾਨ ਮਲੀਨ ਕਿੱਤਾ ਤੇ ਇੰਨਸੈਨਟਰੀ ਲੈਟਰਿੰਨ ਵਾਲਿਆ ਦਾ 13 ਅਗਸਤ ਤੱਕ ਸਰਵੇ ਕੀਤਾ ਜਾਵੇਗਾਂ, ਉਨ੍ਹਾ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਕਿ ਇਸਦੀ ਰਿਪਰੋਟ ਤੁਰੰਤ ਭੇਜੀ ਜਾਵੇ ਤਾਂ ਜੋ ਇਸ ਸਬੰਧੀ ਰਿਪਰੋਟ ਨਮਸਤੇ ਪੋਰਟਲ ਤੇ ਅਪਲੋਡ ਕੀਤੀ ਜਾ ਸਕੇ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਧਾਰ ਕਲ੍ਹਾਂ, ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ,  ਸੁਖਵਿੰਦਰ ਸਿੰਘ ਘੂੰਮਣ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਪਠਾਨਕੋਟ, ਰਾਜੇਸ ਗੁਪਤਾ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਪ੍ਰਾਇਮਰੀ, ਰੇਲਵੇ ਅਧਿਕਾਰੀ ਅਤੇ ਜਿਲ੍ਹਾ ਪਠਾਨਕੋਟ ਦੇ ਸਮੂਹ ਬੀਡੀਪੀ ਓਜ ਹਾਜਰ ਸਨ। ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਆਦਿੱਤਿਆ ਉੱਪਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਪਰੋਬੀਸਨ ਆਫ ਇੰਪਲਾਈਮੈਂਟ ਆਫ ਮੈਨੂਅਲ  ਸਕਵੈਂਜਰ ਐਂਡ ਦੇਅਰ ਰੀਹੈਬਲੀਟੇਸ਼ਨ ਐਕਟ-2013 ਤਹਿਤ ਕੀਤਾ ਜਾਣਾ ਹੈ।

Advertisements

ਉਨ੍ਹਾਂ ਮੀਟਿੰਗ ਦੋਰਾਨ ਜਿਲ੍ਹਾ ਪਠਾਨਕੋਟ ਦੇ ਸਮੂਹ ਬੀ. ਡੀ. ਪੀ. ਓੁਜ, ਕਾਰਜਸਾਧਕ ਅਫਸਰਾਂ ਅਤੇ ਰੇਲਵੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਟੀਸ਼ਨਰ ਡਾ.ਬਲਰਾਮ ਸਿੰਘ ਦੁਆਰਾ ਦਾਇਰ ਰਿੱਟ ਪਟੀਸ਼ਨ (ਸੀ) ਨੰਬਰ 324/2020 ਮਿਤੀ 20.10.2023 ਰਾਹੀਂ ਹੋਏ ਫੈਸਲੇ ਅਨੁਸਾਰ ਮਾਨਯੋਗ ਸੁਪਰੀਪ ਕੋਰਟ ਦੇ ਹੁਕਮ ਪ੍ਰਾਪਤ ਹੋਏ ਹਨ ਕਿ ਇਸ ਐਕਟ ਸਬੰਧੀ ਸਰਵੇ ਕੀਤਾ ਜਾਵੇ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਸ ਸਰਵੇ ਕਰਨ ਵਾਸਤੇ ਪਿੰਡਾਂ ਵਿੱਚ ਪੰਚਾਇਤ ਸਕੱਤਰਾਂ ਨੂੰ ਅਤੇ ਸ਼ਹਿਰਾਂ ਵਿੱਚ ਸੈਨੇਟਰੀ ਇੰਸਪੈਕਟਰਾਂ ਨੂੰ ਗਣਨਾਕਾਰ (ਗਿਣਤੀ ਕਰਨ ਵਾਲਾ) ਲਗਾਇਆ ਗਿਆ ਹੈ। ਜਿਹੜੇ ਕਿ ਘਰ ਘਰ ਜਾ ਕੇ ਇਸ ਸਬੰਧੀ ਸਰਵੇ ਕਰਨਗੇ ਅਤੇ ਦਸਤਾਵੇਜਾਂ ਦਾ ਮੁਕੰਮਲ ਰਿਕਾਰਡ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਸਰਵੇ 13 ਅਗਸਤ ਤੱਕ ਪੂਰਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਦੋ ਲੋਕਲ ਅਖਬਾਰਾਂ ਵਿੱਚ ਇਸਤਿਹਾਰ ਜਾਰੀ ਕਰਵਾਇਆ ਜਾਵੇਗਾ। ਇਸ ਉਪਰੰਤ ਇਸਦੀ ਰਿਪਰੋਟ ਸਰਕਾਰ ਦੇ ਨਮਸਤੇ ਪੋਰਟਲ ਤੇ ਅਪਲੋਡ ਕਰਨੀ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵੱਲੋਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕੋਈ ਮਲੀਨ ਕਿੱਤਾ ਕਰਦਾ ਹੈ ਜਾਂ ਕਿਸੇ ਦੇ ਘਰ ਇੰਨਸੈਨੇਟਰੀ ਲੈਟਰਿੰਨ ਹੈ ਤਾਂ ਸਬੰਧਤ ਆਪਣੇ ਦਸਤਾਵੇਜ ਲੈ ਕੇ ਸਬੰਧਤ ਕਾਰਜਸਾਧਕ ਅਫਸਰ ਦਫਤਰ ਜਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਾਲ ਤੂਰੰਤ ਤਾਲਮੇਲ ਕੀਤਾ ਜਾਵੇ।

LEAVE A REPLY

Please enter your comment!
Please enter your name here