Wednesday, October 28, 2026
Home Latest 3 ਸਾਲ ਪਹਿਲਾਂ ਕੈਨੇਡਾ ਗਏ ਨੌਜ਼ਵਾਨ ਦੀ ਰੋਟੀ ਖਾਂਦੇ ਸਮੇਂ ਬੁਰਕੀ ਗਲੇ...

3 ਸਾਲ ਪਹਿਲਾਂ ਕੈਨੇਡਾ ਗਏ ਨੌਜ਼ਵਾਨ ਦੀ ਰੋਟੀ ਖਾਂਦੇ ਸਮੇਂ ਬੁਰਕੀ ਗਲੇ ਵਿੱਚ ਫਸਣ ਕਾਰਨ ਹੋਈ ਮੌਤ

ਰਾਏਕੋਟ (ਦ ਸਟੈਲਰ ਨਿਊਜ਼)। ਰਾਏਕੋਟ ਦੇ ਨੌਜਵਾਨ ਦੀ ਕੈਨੇਡਾ ਵਿੱਚ ਰੋਟੀ ਖਾਣ ਸਮੇਂ ਅਚਾਨਕ ਬੁਰਕੀ ਗਲੇ ਵਿੱਚ ਫਸਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜ਼ਵਾਨ ਦੀ ਪਹਿਚਾਣ ਸੰਦੀਪ ਸਿੰਘ ਉਮਰ 21 ਸਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਦੀਪ 3 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਸਟੱਡੀ ਵੀਜੇ ਤੇ ਗਿਆ ਸੀ ਤੇ ਉਹ ਉੱਥੇ ਆਪਣੇ ਵੱਡੇ ਭਰਾ ਸੁਮਨਦੀਪ ਸਿੰਘ ਕੋਲ ਰਹਿ ਰਿਹਾ ਸੀ।

Advertisements

ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 25 ਜੁਲਾਈ ਨੂੰ ਦੁਪਿਹਰ ਸਮੇਂ ਜਦੋ ਸੰਦੀਪ ਰੋਟੀ ਖਾ ਰਿਹਾ ਸੀ ਤੇ ਅਚਾਨਕ ਉਸਦੇ ਗਲੇ ਵਿੱਚ ਬੁਰਕੀ ਫਸ ਗਈ ਤੇ ਘਰ ਵਿੱਚ ਹੋਰ ਕੋਈ ਮੌਜੂਦ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ, ਜਿਸਦਾ ਪਤਾ ਸ਼ਾਮ ਨੂੰ ਉਦੋ ਲੱਗਾ ਜਦੋਂ ਉਸਦਾ ਭਰਾ ਘਰ ਆਇਆ। ਫਿਲਹਾਲ ਸੰਦੀਪ ਦੀ ਮ੍ਰਿਤਕ ਦੇਹ ਰਾਏਕੋਟ ਵਿਖੇ ਪੁੱਜਣ ਤੇ ਉਸਦਾ ਅਤਿੰਮ ਸਸਕਾਰ ਕੀਤਾ ਗਿਆ। ਸੰਦੀਪ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here