ਸੀਨੀਅਰ ਆਗੂ ਭਗਵਾਨ ਸਿੰਘ ਚੌਹਾਨ ਨੇ ਬਸਪਾ ਨੂੰ ਛੱਡਣ ਦਾ ਲਿਆ ਫ਼ੈਸਲਾ 

ਹੁਸ਼ਿਆਰਪੁਰ, (ਦਾ ਸਟੈਲਰ ਨਿਊਜ਼)ਰਿਪੋਰਟ- ਗੁਰਜੀਤ ਸੋਨੂੰ। ਚਾਰ ਸਾਲ ਦੀ ਚੁੱਪੀ ਤੋਂ ਬਾਅਦ ਆਖੀਰ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ  ਭਗਵਾਨ ਸਿੰਘ ਚੌਹਾਨ ਨੇ ਬਸਪਾ ਨੂੰ ਛੱਡਣ ਦਾ ਫ਼ੈਸਲਾ ਲੈ ਹੀ ਲਿਆ। ਸ਼੍ਰੀ ਚੌਹਾਨ ਨੇ ਕਿਹਾ ਕਿ ਉਹ ਬਸਪਾ ਨੂੰ ਹੀ ਛੱਡ ਰਹੇ ਹਨ ਪਰ ਸਾਹਿਬ ਕਾਂਸ਼ੀ ਰਾਮ ਜੀ ਵੱਲੋਂ ਅਰੰਭੇ ਬਹੁਜਨ ਅੰਦੋਲਨ ਨੂੰ ਨਹੀ ਛੱਡ ਰਹੇ।

Advertisements

ਉਨ•ਾਂ ਕਿਹਾ ਕਿ ਉਹ ਲਗਾਤਾਰ ਇੱਕ ਮਹੀਨਾ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਬਹੁਜਨ ਅੰਦੋਲਨ ਨੂੰ ਪੰਜਾਬ ਵਿੱਚ ਮੁੜ ਸੁਰਜੀਤ ਕਰਨ ਲਈ ਪੁਰਾਣੇ, ਘਰਾਂ ਵਿੱਚ ਬੈਠੇ ਮਿਸ਼ਨਰੀ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਕੋਈ ਅਗਲੀ ਰਣਨੀਤੀ ਬਣਾਉਣਗੇ। ਸ਼੍ਰੀ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਕੁੱਝ ਸੁਆਰਥੀ ਅਤੇ ਚਲਾਕ ਬੰਦਿਆਂ ਨੇ ਆਪਣੀ ਕੁਰਸੀ ਨਾਲ ਚਿਪਕੇ ਰਹਿਣ ਦੀ ਖ਼ਾਤਰ ਕਈ ਆਗੂਆਂ ਨੂੰ ਪਾਰਟੀ ‘ਚੋਂ ਕਢਵਾਇਆ, ਦਬਾਇਆ ਜਾਂ ਘਰ ਬੈਠਾ ਦਿੱਤਾ। ਇਸ ਕਰਕੇ ਬਸਪਾ ਪੰਜਾਬ ਵਿੱਚ 19 ਪ੍ਰਤੀਸ਼ਤ ਤੋਂ ਇੱਕ ਪ੍ਰਤੀਸ਼ਤ ਤੇ ਡਿਗ ਗਈ ਹੈ।
ਸ਼੍ਰੀ ਚੌਹਾਨ ਜੋ ਕਿ ਲਗਾਤਾਰ 6 ਸਾਲ (1997-2003) ਹੁਸ਼ਿਆਰਪੁਰ ਜ਼ਿਲ•ੇ ਦੇ ਪ੍ਰਧਾਨ ਰਹੇ, 4 ਸਾਲ (2003-2007) ਸੂਬਾ ਜਨਰਲ ਸਕੱਤਰ ਅਤੇ 7 ਸਾਲ (2007-2014) ਰਾਸ਼ਟਰੀ ਕੋਆਰਡੀਨੇਟਰ ਦੇ ਅਹੁਦੇ ਤੇ ਰਹਿੰਦਿਆਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਵੀ ਰਹੇ। 2007 ‘ਚ ਸ਼ਾਮਚੁਰਾਸੀ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ ਅਤੇ ਕੁੱਝ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਪਰ ਬਸਪਾ ਦੇ ਸਾਰੇ 117 ਉਮੀਦਵਾਰਾਂ ਚੋਂ ਸਭ ਤੋਂ ਵੱਧ (21%) ਵੋਟ ਪ੍ਰਾਪਤ ਕੀਤੇ ਸਨ। ਸ਼੍ਰੀ ਚੌਹਾਨ ਨੂੰ ਜਦੋਂ ਪੁੱਛਿਆ ਕਿ ਉਹ ਬਸਪਾ ਨੂੰ ਕਿਉਂ ਛੱਡ ਰਹੇ ਹਨ ਤਾਂ ਉਨ•ਾਂ ਕਿਹਾ ਕਿ ਬਸਪਾ ਦੇ ਵਰਕਰ ਬਹੁਤ ਮਿਹਨਤੀ ਅਤੇ ਇਮਾਨਦਾਰ ਹਨ ਪਰ ਬਸਪਾ ਹਾਈ ਕਮਾਂਡ ਵੱਲੋਂ ਸਹੀ ਸਮੇਂ ਤੇ ਉਚਿੱਤ ਫ਼ੈਸਲਾ ਨਾ ਲੈਣ ਕਰਕੇ ਅੱਜ ਬਸਪਾ ਦੇਸ਼ ਦੇ ਨਕਸ਼ੇ ਤੋਂ ਲਗਪਗ ਅਲੋਪ ਹੋਣ ਕਿਨਾਰੇ ਖੜੀ ਹੈ।
ਸ੍ਰੀ ਚੌਹਾਨ ਨੇ ਅਤੀਤ ਦਾ ਜ਼ਿਕਰ ਕਰਦਿਆਂ ਕਿਹਾ ਕਿ 1984 ਵਿੱਚ ਭਾਜਪਾ ਦੇ ਸਿਰਫ਼ ਦੋ ਲੋਕ ਸਭਾ ਮੈਂਬਰ ਸਨ ਅਤੇ 1989 ਵਿੱਚ ਬਸਪਾ ਦੇ 3 ਲੋਕ ਸਭਾ ਮੈਂਬਰ ਚੁਣੇ ਗਏ ਸਨ। ਤਦ ਬਸਪਾ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕੇ ਭਾਰਤ ਵਿੱਚ ਸਿਰਫ਼ 2 ਹੀ ਪਾਰਟੀਆਂ ਰਹਿਣਗੀਆਂ ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਬਸਪਾ, ਇੱਕ ਮਨੂੰਵਾਦੀ ਅਤੇ ਦੂਜੀ ਮਾਨਵਤਾਵਾਦੀ।

ਪਰ ਪਾਰਟੀ ਦੇ ਗਲਤ ਫ਼ੈਸਲਿਆਂ ਕਰਕੇ ਬਸਪਾ ਪੂਰੇ ਦੇਸ਼ ਵਿੱਚ ਜ਼ੀਰੋ ਹੋ ਗਈ ਅਤੇ ਭਾਜਪਾ 282 ਲੋਕ ਸਭਾ ਸੰਸਦਾਂ ਨਾਲ ਜਿੱਥੇ ਬਹੁਮਤ ਨਾਲ ਦੇਸ਼ ਦੀ ਸਰਕਾਰ ਚਲਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਲਗਪਗ 20 ਪ੍ਰਦੇਸ਼ਾਂ’ਚ ਵੀ ਸਰਕਾਰ ਚਲਾ ਰਹੀ ਹੈ। 1989 ਤੋਂ ਬਾਅਦ ਪਹਿਲੀ ਵਾਰ 2014 ਚੋਂ ਬਸਪਾ ਦੀ ਲੋਕ ਸਭਾ ਵਿੱਚ ਹਾਜ਼ਰੀ ਵੀ ਜ਼ੀਰੋ ਹੋ ਗਈ।

LEAVE A REPLY

Please enter your comment!
Please enter your name here