Saturday, October 24, 2026
Home International ਇਟਲੀ ਵਿੱਚ ਕਿਸ਼ਤੀ ਡੁੱਬਣ ਕਾਰਨ 7 ਲਾਪਤਾ, 15 ਦੀ ਬਚੀ ਜਾਨ

ਇਟਲੀ ਵਿੱਚ ਕਿਸ਼ਤੀ ਡੁੱਬਣ ਕਾਰਨ 7 ਲਾਪਤਾ, 15 ਦੀ ਬਚੀ ਜਾਨ

ਇਟਲੀ (ਦ ਸਟੈਲਰ ਨਿਊਜ਼)। ਇਟਲੀ ਦੇ ਸਿਸਲੀ ਕੋਲ ਸਵੇਰੇ ਖ਼ਰਾਬ ਮੌਸਮ ਕਾਰਨ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬ ਜਾਣ  ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ਼ਤੀ ਤੇ ਸਵਾਰ 15 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਅਤੇ 7 ਲਾਪਤਾ ਦੱਸੇ ਜਾ ਰਹੇ ਹਨ।

Advertisements

ਜਾਣਕਾਰੀ ਮੁਤਾਬਕ ਇਹ ਘਟਨਾ ਪਾਲੇਰਮੋ ਨੇੜੇ ਸਵੇਰੇ ਪੰਜ ਵਜੇ ਵਾਪਰੀ, ਜਿੱਥੇ ਰਾਤ ਭਰ ਤੇਜ਼ ਤੂਫ਼ਾਨ ਰਿਹਾ। ਕਿਸ਼ਤੀ ਬਰਤਾਨਵੀ ਝੰਡੇ ਵਾਲੀ ਸੀ ਤੇ ਇਸ ਵਿੱਚ ਜ਼ਿਆਦਾਤਰ ਬਰਤਾਨਵੀ ਯਾਤਰੀ ਸਵਾਰ ਸਨ, ਪਰ ਨਿਊਜ਼ੀਲੈਂਡ, ਸ੍ਰੀਲੰਕਾ, ਆਇਰਿਸ਼ ਅਤੇ ਐਂਗਲੋ-ਫਰਾਂਸੀਸੀ ਨਾਗਰਿਕ ਵੀ ਇਸ ਤੇ ਸਵਾਰ ਸਨ। ਫਿਲਹਾਲ ਲਾਪਤਾ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।







LEAVE A REPLY

Please enter your comment!
Please enter your name here