Thursday, October 29, 2026
Home Latest ਸੰਤੁਲਨ ਵਿਗੜਣ ਕਾਰਨ ਨਹਿਰ ਵਿੱਚ ਡਿੱਗੀ ਕਾਰ, 2 ਨੌਜ਼ਵਾਨਾਂ ਦੀ ਮੌਤ

ਸੰਤੁਲਨ ਵਿਗੜਣ ਕਾਰਨ ਨਹਿਰ ਵਿੱਚ ਡਿੱਗੀ ਕਾਰ, 2 ਨੌਜ਼ਵਾਨਾਂ ਦੀ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ  ਦੇ ਅਧੀਨ ਆਉਂਦੇ ਕੱਚਾ ਪੱਕਾ ਦੀ ਨਹਿਰ ਵਿੱਚ ਕਾਰ ਦਾ ਸੰਤੁਲਨ ਵਿਗੜਣ ਕਾਰਨ ਕਾਰ ਨਹਿਰ ਵਿੱਚ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਰਣਜੋਧ ਸਿੰਘ ਵਾਸੀ ਨਾਰਲੀ ਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜ਼ਵਾਨ ਬਤੌਰ ਵਿੱਚ ਪਟਵਾਰੀ ਵਜੋਂ ਕੰਮ ਕਰਦੇ ਸੀ।

Advertisements

ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੀਤੀ ਰਾਤ ਦੋਵੇਂ ਨੌਜ਼ਵਾਨ ਹਰੀਕੇ ਸਾਈਡ ਤੋਂ ਆ ਰਹੇ ਸਨ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਕੱਚਾ ਪੱਕਾ ਨਜਦੀਕ ਬਣੀ ਨਹਿਰ ਵਿੱਚ ਡਿੱਗ ਗਈ, ਨਹਿਰ ਵਿੱਚ ਪਾਣੀ ਜਿਆਦਾ ਹੋਣ ਕਾਰਨ ਕਾਰ ਤੇ ਦੋਵੇਂ ਨੌਜ਼ਵਾਨ ਨਹਿਰ ਵਿੱਚ ਡੁੱਬ ਗਏ। ਡੁੱਬਣ ਕਾਰਨ ਦੋਵਾਂ ਨੌਜ਼ਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।  

LEAVE A REPLY

Please enter your comment!
Please enter your name here