Monday, October 26, 2026
Home Latest Amritsar NRI Case: ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਗੁੱਥੀ, ਸਹੁਰੇ ਸਮੇਤ...

Amritsar NRI Case: ਪੁਲਿਸ ਨੇ 24 ਘੰਟਿਆਂ ‘ਚ ਸੁਲਝਾਈ ਗੁੱਥੀ, ਸਹੁਰੇ ਸਮੇਤ 5 ਗ੍ਰਿਫ਼ਤਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਨੌਜਵਾਨਾਂ ਨੇ ਇਕ ਐਨਆਰਆਈ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਸੀ। ਜਿਸ ਤੋਂ ਪੁਲਿਸ ਨੇ ਇਸ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜ਼ਖ਼ਮੀ ਐਨਆਰਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਪਿਤਾ ਤੋਂ ਇਲਾਵਾ ਪੁਲਿਸ ਨੇ ਇਸ ਮਾਮਲੇ ਵਿੱਚ 4 ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜੋ ਕਿ ਇਸ ਮਾਮਲੇ ਵਿੱਚ ਹਮਲਾਵਰਾਂ ਦੇ ਮਦਦਗਾਰ ਸਨ। ਪੁਲਿਸ ਨੇ ਹਮਲਾਵਰਾਂ ਦੀ ਪਹਿਚਾਣ ਕਰ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰ ਗੁਰਿੰਦਰ ਸਿੰਘ ਸੁੱਖਾ ਗਰਨੇਡ ਵਾਸੀ ਕਪੂਰਥਲਾ ਅਤੇ ਗੁਰਕੀਰਤ ਸਿੰਘ ਗੁਰੀ ਵਾਸੀ ਜਲੰਧਰ ਹਨ। ਪੁਲਿਸ ਨੇ ਤਰਨਤਾਰਨ ਵਾਸੀ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisements

ਆਰੋਪੀਆਂ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿਚ ਹਮਲਾਵਰਾਂ ਦੀ ਮਦਦ ਕੀਤੀ ਸੀ। ਇਕ ਹੋਟਲ ਦੇ ਮਾਲਕ ਜਗਦੰਬਰ ਅਟਾਰੀ ਅਤੇ ਅਭਿਲਾਸ਼ ਭਾਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਬਿਨਾਂ ਕਿਸੇ ਆਈਡੀ ਦੇ ਆਪਣੇ ਹੋਟਲ ਵਿੱਚ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ। ਐਨਆਰਆਈ ਤੇ ਹਮਲਾ ਕਰਨ ਵਾਲੇ ਉਸ ਦੀ ਪਹਿਲੀ ਪਤਨੀ ਦੇ ਪੇਕੇ ਪਰਿਵਾਰ ਹਨ, ਜੋ ਅਮਰੀਕਾ ਵਿਚ ਰਹਿ ਰਹੇ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪਰਿਵਾਰਕ ਮਾਮਲਾ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਤਨੀ ਦੇ ਭਰਾ ਵੱਲੋਂ ਹਮਲਾਵਰਾਂ ਨੂੰ ਪੈਸੇ ਟਰਾਂਸਫਰ ਕੀਤੇ ਗਏ ਸਨ। ਵਿਦੇਸ਼ ਬੈਠੇ ਮ੍ਰਿਤਕ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਪੂਰੀ ਵਿਉਂਤਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਬੀਤੇ ਕੱਲ੍ਹ ਅੰਮ੍ਰਿਤਸਰ ਪੁਲਿਸ ਦੀ ਟੀਮ ਮ੍ਰਿਤਕ ਪਤਨੀ ਦੇ ਪੇਕੇ ਪਿੰਡ ਟਾਂਡਾ, ਹੁਸ਼ਿਆਰਪੁਰ ਪਹੁੰਚੀ। ਜਿੱਥੋਂ ਮ੍ਰਿਤਕ ਪਤਨੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਦੋਵੇਂ ਸ਼ੂਟਰ ਨਸ਼ੇ ਦੇ ਆਦੀ ਸਨ ਅਤੇ ਇਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਜਲੰਧਰ ਤੋਂ ਨਸ਼ੀਲਾ ਪਦਾਰਥ ਵੀ ਖਰੀਦਿਆ ਸੀ।

LEAVE A REPLY

Please enter your comment!
Please enter your name here