
ਫਾਜਿ਼ਲਕਾ (ਦ ਸਟੈਲਰ ਨਿਊਜ਼)। ਜਵਾਹਰ ਨਵੋਦਿਆ ਵਿਦਿਆਲਿਆ, ਕਿੱਕਰ ਵਾਲਾ ਰੂਪਾ, ਜਿ਼ਲ੍ਹਾ ਫਾਜਿ਼ਲਕਾ ਵਿਚ ਸਾਲ 2025-26 ਲਈ ਛੇਵੀਂ ਜਮਾਤ ਵਿਚ ਦਾਖਲੇ ਲਈ ਯੋਗ ਵਿਦਿਆਰਥੀ ਤੇ ਵਿਦਿਆਰਥਣਾਂ ਆਨ ਲਾਈਨ ਵੈੱਬਸਾਈਟ https://cbseitms.rcil.gov.in ਅਤੇ www.navodaya.gov.in ਤੇ ਮੁਫ਼ਤ ਅਪਲਾਈ ਕਰ ਸਕਦੇ ਹਨ। ਛੇਵੀਂ ਜਮਾਤ ਦਾਖਲੇ ਲਈ ਪ੍ਰੀਖਿਆ 18 ਜਨਵਰੀ 2025 ਨੂੰ ਦਿਨ ਸ਼ਨੀਵਾਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2025 ਆਯੋਜਿਤ ਕੀਤਾ ਜਾਵੇਗੀ। ਉਨ੍ਹਾਂ ਕਿਹਾ ਕਿ 23 ਸਤੰਬਰ 2024 ਆਨਲਾਈਨ ਦਾਖਲਾ ਅਪਲਾਈ ਕਰਨ ਦੀ ਆਖਰੀ ਮਿਤੀ ਹੈ।

ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫ਼ਾਜ਼ਿਲਕਾ ਨੇ ਦੱਸਿਆ ਕਿ ਜ਼ਿਲ੍ਹੇ ਫਾਜਿਲਕਾ ਦੇ ਸਾਰੇ 5ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਦੀ ਉਮਰ 1-5-2013 ਤੋਂ 31-7-2015 (ਦੋਨੋ ਮਿਤੀ ਸਮੇਤ) ਦੇ ਵਿਚਕਾਰ ਹੋਏ ਪ੍ਰੀਖਿਆ ਵਿਚ ਆਵੇਦਨ ਅਪਲਾਈ ਲਈ ਯੋਗ ਮੰਗੇ ਜਾਣਗੇ। ਵਧੇਰੇ ਜਾਣਕਾਰੀ ਲਈ ਹੈਲਪਡੈਸਕ ਮੋਬਾਈਲ ਨੰ 93830-32160 ਅਤੇ 94099-71000 ‘ਤੇ ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ।












