Thursday, October 22, 2026
Home Latest ਜੀਐਸਟੀ ਮਾਲੀਆ ਵਧਾਉਣ ਲਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼

ਜੀਐਸਟੀ ਮਾਲੀਆ ਵਧਾਉਣ ਲਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼

The Stellar News Logo

ਫਾਜਿਲਕਾ (ਦ ਸਟੈਲਰ ਨਿਊਜ਼)। ਰੋਹਿਤ ਗਰਗ ਸਹਾਇਕ ਕਮਿਸ਼ਨਰ ਰਾਜ ਕਰ ਫਾਜ਼ਿਲਕਾ ਵੱਲੋਂ ਜੀ.ਐਸ.ਟੀ ਵਧਾਉਣ ਲਈ ਕਾਟਨ ਫੈਕਟਰੀਆਂ ਦੇ ਮਾਲਕਾਂ/ਪ੍ਰਤੀਨਿਧੀਆਂ ਨਾਲ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਕਾਟਨ ਫੈਕਟਰੀਆਂ ਦੇ ਮਾਲਕਾਂ/ਪ੍ਰਤੀਨਿਧੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਸਹਾਇਕ ਕਮਿਸ਼ਨਰ ਰਾਜ ਕਰ ਫਾਜ਼ਿਲਕਾ ਵੱਲੋਂ ਜੀ.ਐਸ.ਟੀ ਵਧਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਵਿਚ ਹਾਜਰ ਡੀਲਰ ਮੈਸ. ਬਾਂਸਲ ਕਾਟਨ ਫੈਕਟਰੀ, ਮੈਸ. ਬਾਂਸਲ ਐਗਰੋ ਇੰਡਸਟਰੀਜ਼, ਮੈਸ.ਵੀ.ਆਰ.ਏ ਕਾਟਨ ਮਿਲਜ਼, ਮੈਸ.ਅਮਾਨਿਆ ਕਾਟਨ ਐਂਡ ਜਨਰਲ ਮਿਲਜ਼, ਮੈਸ.ਮੋਹਨ ਕੋਟਜਿਨ, ਮੈਸ.ਬੀ.ਐਮ ਐਗਰੋ ਇੰਡਸਟਰੀਜ ਦੇ ਮਾਲਕਾਂ/ਨੁਮਾਇੰਦਿਆਂ ਦੁਆਰਾ ਦੱਸਿਆ ਗਿਆ ਕਿ ਰਾਜ ਵਿਚ ਖਾਸ ਕਰ ਫਾਜਿਲਕਾ ਜਿਲ੍ਹੇ ਵਿੱਚ ਪਿਛਲੇ ਸਾਲ ਨਾਲੋਂ ਕਾਟਨ ਦੀ ਪੈਦਾਵਾਰ ਘੱਟ ਹੋਣ ਕਾਰਨ ਨਰਮੇ ਦੀ ਆਮਦ ਘੱਟ ਹੈ ਅਤੇ ਟੈਕਸ ਵੀ ਘਟਿਆ ਹੈ।

Advertisements

ਪਰ ਸਹਾਇਕ ਕਮਿਸ਼ਨਰ ਰਾਜ ਕਰ ਫਾਜ਼ਿਲਕਾ ਵੱਲੋਂ ਉਪਰੋਕਤ ਡੀਲਰਾਂ ਨੂੰ ਕਾਟਨ ਦੇ ਰੇਟ ਵੱਧ ਹੋਣ ਕਾਰਨ ਜੀ.ਐਸ.ਟੀ ਕਲੈਕਸ਼ਨ ਨੂੰ ਵਧਾਉਣ ਸਬੰਧੀ ਕਿਹਾ ਗਿਆ।
ਇਸ ਮੀਟਿੰਗ ਵਿਚ ਸ੍ਰੀ ਰਿਖੀ ਰਾਮ, ਰਾਜ ਕਰ ਅਫਸਰ, ਅਬੋਹਰ, ਸ਼੍ਰੀਮਤੀ ਰਮਨ ਨਰੂਲਾ, ਰਾਜ ਕਰ ਅਫਸਰ, ਅਬੋਹਰ, ਸ. ਗੁਰਦੇਵ ਸਿੰਘ, ਕਰ ਨਿਰੀਖਕ ਅਤੇ ਸ਼੍ਰੀ ਕੁਲਵਿੰਦਰ ਸਿੰਘ, ਕਰ ਨਿਰੀਖਕ ਸ਼ਾਮਲ ਸਨ।

LEAVE A REPLY

Please enter your comment!
Please enter your name here