
ਹਰਿਆਣਾ (ਦ ਸਟੈਲਰ ਨਿਊਜ਼)। ਦਿਨੋ-ਦਿਨ ਇਲਾਕੇ ਅੰਦਰ ਚੋਰੀਆਂ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇੱਕ ਪਾਸੇ ਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਜਨਤਾ ਨੂੰ ਅਮਨ ਸ਼ਾਂਤੀ ਪੁਰੀ ਤਰ੍ਹਾਂ ਸੁਰਖਿਆ ਦਾ ਭਰੋਸਾ ਦਵਾਉਂਦੇ ਨਹੀਂ ਥਕਦੇ ਦੂਜੇ ਪਾਸੇ ਸੜਕਾਂ, ਗਲੀਆਂ ਮੁਹੱਲਿਆਂ ਕੀਤੇ ਵੀ ਜਨਤਾ ਸੁਰੱਖਿਅਤ ਨਜ਼ਰ ਨਹੀਂ ਆ ਰਹੀ ਅਤੇ ਇਲਾਕਾਨੀਵਾਸੀ ਖੌਫ ਦੇ ਮਾਹੌਲ ਵਿੱਚ ਜੀਣ ਨੂੰ ਮਜਬੂਰ ਹਨ।ਹਾਲਾਤ ਇੰਸ ਕਦਰ ਖਰਾਬ ਹੋ ਚੁੱਕੇ ਹਨ ਕਿ ਔਰਤਾਂ ਜਿੱਥੇ ਆਪਣੇ ਗਹਿਣੇ ਗੱਟੇ ਤੋਂ ਹੱਥ ਧੋ ਰਹੀਆਂ ਹਨ ਉੱਥੇ ਹੀ ਉਨ੍ਹਾਂ ਦੇ ਕੰਨ ਵੀ ਜਖਮੀ ਹੁੰਦੇ ਹਨ। ਇਹੋ ਜਿਹੀ ਹੀ ਇੱਕ ਵਾਰਦਾਤ ਹਰਿਆਣਾ ਹੁਸ਼ਿਆਰਪੁਰ ਮੁੱਖ ਸੜਕ ਤੇ ਉਦੋਂ ਵਾਪਰੀ ਜਦੋਂ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ਤੇ ਪਿੱਛੇ ਬੈਠੀ ਔਰਤ ਦੀ ਚਲਦੇ ਚਲਦੇ ਹੀ ਕੰਨ ਪਾੜ ਕੇ ਬਾਲੀ ਲਾਹ ਲਈ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਵਾਸੀ ਮੁਹੱਲਾ ਕਸ਼ਮੀਰੀਆ ਹਰਿਆਣਾ ਨੇ ਦੱਸਿਆ ਕਿ ਉਹ ਅਪਣੀ ਸਕੂਟਰੀ ਤੇ ਅਪਣੀ ਪਤਨੀ ਨਾਲ ਹੁਸ਼ਿਆਰਪੁਰ ਤੋਂ ਵਾਪਸ ਆ ਰਿਹਾ ਸੀ। ਜਦ ਉਹ ਸੈਂਚੁਰੀ ਪਲਾਈਵੁਡ ਫੈਕਟਰੀ ਨਜਦੀਕ ਪਹੁੰਚਿਆ ਤਾਂ ਪਿੱਛੋ ਦੋ ਅਣਪਛਾਤੇ ਨੌਜਵਾਨ ਬਿਨਾ ਨੰਬਰੀ ਮੋਟਰਸਾਈਕਲ ਤੇ ਆਏ ਜਿਨਾ ਨੇ ਮੇਰੀ ਪਤਨੀ ਦੀ ਸੱਜੇ ਕੰਨ ਦੀ ਬਾਲੀ ਝਪਟ ਲਈ ਅਤੇ ਫਰਾਰ ਹੋ ਗਏ,ਬਾਲੀ ਝਪਟਨ ਕਾਰਣ ਉਸਦੀ ਪਤਨੀ ਦੇ ਕੰਨ ਤੇ ਸੱਟ ਵੀ ਲੱਗੀ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹਾਦਸੇ ਦੇ ਸ਼ਿਕਾਰ ਅਤੇ ਇਲਕਾਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਜਨਤਾ ਦੀ ਸੁਰਖਿਆ ਲਈ ਅਤੇ ਵਾਰਦਾਤਾਂ ਕਰਣ ਵਾਲਿਆ ਨੂੰ ਜਲਦੀ ਕਾਬੁ ਕਰਣ ਦੀ ਮੰਗ ਕੀਤੀ ਹੈ।












