
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਮੁੱਲਾਂਪੁਰ ਦਾਖਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਐਸਐਚਓ ਤੇ ਇੱਕ ਮਹਿਲਾ ਦੇ ਨਾਲ ਜਬਰ-ਜਿਨਾਹ ਕਰਨ ਦੇ ਆਰੋਪ ਲੱਗੇ ਹਨ। ਪੀੜਤ ਮਹਿਲਾ ਕਾਂਸਟੇਬਲ ਦੱਸੀ ਜਾ ਰਹੀ ਹੈ। ਮਹਿਲਾਂ ਨੇ ਆਰੋਪ ਲਗਾਏ ਹਨ ਕਿ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਉਸ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰਜਨਾਹ ਕੀਤਾ। ਐਸਐਚਓ ਤੇ ਆਰੋਪ ਹਨ ਕਿ ਉਸ ਨੇ ਮਹਿਲਾ ਦੀ ਵੀਡੀਓ ਬਣਾਈ ਹੋਈ ਸੀ ਜਿਸ ਨਾਲ ਉਹ ਮਹਿਲਾ ਨੂੰ ਬਲੈਕਮੇਲ ਕਰ ਰਿਹਾ ਸੀ, ਕਿ ਉਹ ਉਸਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵੇਂਗਾ।

ਇਨ੍ਹਾਂ ਹੀ ਨਹੀਂ ਐਸਐਚਓ ਵੱਲੋਂ ਪੀੜਤਾ ਮਹਿਲਾ ਨੂੰ ਪਹਿਲਾਂ ਬੇਟੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਫਿਲਹਾਲ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਕੋਈ ਗ੍ਰਿਫਤਾਰ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਕਈ ਸਾਲ ਮਹਿਲਾ ਕਾਂਸਟੇਬਲ ਦੇ ਨਾਲ ਜਬਰਜਨਾਹ ਕਰਦਾ ਰਿਹਾ ਹੈ। ਪੁਲਿਸ ਵੱਲੋਂ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।












